Miss Grand International: ਰਚੇਲ ਗੁਪਤਾ ਨੇ ਕਿਹਾ, ‘ਆਉਣ ਵਾਲੇ ਦਿਨਾਂ ਵਿੱਚ, ਮੈਂ ਇੱਕ ਪੂਰਾ ਵੀਡੀਓ ਸਾਂਝਾ ਕਰਾਂਗੀ, ਜਿਸ ਵਿੱਚ ਮੈਂ ਇਸ ਮੁਸ਼ਕਲ ਯਾਤਰਾ ਦੇ ਪਿੱਛੇ ਦੀਆਂ ਸਾਰੀਆਂ ਗੱਲਾਂ ਦੱਸਾਂਗੀ।
Rachel Gupta Step Down As Miss Grand International 2024: ਜਲੰਧਰ ਦੀ ਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਸੀ। ਪਰ ਹੁਣ ਇਹ ਖਿਤਾਬ ਜਿੱਤਣ ਤੋਂ ਲਗਭਗ ਇੱਕ ਸਾਲ ਬਾਅਦ, ਉਸ ਤੋਂ ਤਾਜ ਵਾਪਸ ਲੈ ਲਿਆ ਗਿਆ। ਬਿਊਟੀ ਪੇਜੇਂਟ ਵੱਲੋਂ ਇਸਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ, ਰੇਚਲ ਗੁਪਤਾ ਦਾ ਦਾਅਵਾ ਹੈ ਕਿ ਉਸਨੇ ਖੁਦ ਇਹ ਫੈਸਲਾ ਬਹੁਤ ਭਾਰੀ ਮਨ ਨਾਲ ਲਿਆ।
ਰੇਚਲ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਸਨੇ ਸੁੰਦਰਤਾ ਮੁਕਾਬਲੇ ਦੇ ਜ਼ਹਿਰੀਲੇ ਮਾਹੌਲ ਨੂੰ ਤਾਜ ਵਾਪਸ ਕਰਨ ਦਾ ਕਾਰਨ ਦੱਸਿਆ। ਰੇਚਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਪੋਸਟ ਸਾਂਝੀ ਕਰਕੇ ਦੁਨੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਸਨੇ ਇੱਕ ਨੋਟ ਵਿੱਚ ਲਿਖਿਆ, ‘ਮੈਨੂੰ ਇਹ ਖ਼ਬਰ ਸਾਂਝੀ ਕਰਦੇ ਹੋਏ ਬਹੁਤ ਅਫ਼ਸੋਸ ਹੋ ਰਿਹਾ ਹੈ: ਮੈਂ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਆਪਣਾ ਤਾਜ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਤਾਜ ਪਹਿਨਣਾ ਮੇਰੀ ਜ਼ਿੰਦਗੀ ਦੇ ਸਭ ਤੋਂ ਮਿੱਠੇ ਸੁਪਨਿਆਂ ਚੋਂ ਇੱਕ ਸੀ, ਅਤੇ ਮੈਂ ਉਮੀਦ ਅਤੇ ਮਾਣ ਨਾਲ ਭਰ ਗਈ ਸੀ ਕਿ ਮੈਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਾਂਗੀ ਤੇ ਇਤਿਹਾਸ ਰਚਾਂਗੀ।’
ਜਲਦ ਪੂਰਾ ਵੀਡੀਓ ਸ਼ੇਅਰ ਕਰਨ ਦੀ ਕੀਤੀ ਗੱਲ
ਉਸਨੇ ਅੱਗੇ ਲਿਖਿਆ, ‘ਪਰ ਤਾਜ ਪਹਿਨਾਉਣ ਤੋਂ ਬਾਅਦ ਦੇ ਮਹੀਨਿਆਂ ‘ਚ ਮੇਰਾ ਅਨੁਭਵ ਟੁੱਟੀਆਂ ਉਮੀਦਾਂ, ਦੁਰਵਿਵਹਾਰ ਅਤੇ ਇੱਕ ਜ਼ਹਿਰੀਲੇ ਮਾਹੌਲ ਨਾਲ ਭਰਿਆ ਹੋਇਆ ਸੀ ਜਿਸਨੂੰ ਮੈਂ ਹੁਣ ਚੁੱਪਚਾਪ ਬਰਦਾਸ਼ਤ ਨਹੀਂ ਕਰ ਸਕਦੀ।’
ਰਚੇਲ ਗੁਪਤਾ ਨੇ ਕਿਹਾ, ‘ਆਉਣ ਵਾਲੇ ਦਿਨਾਂ ਵਿੱਚ, ਮੈਂ ਇੱਕ ਪੂਰਾ ਵੀਡੀਓ ਸਾਂਝਾ ਕਰਾਂਗੀ, ਜਿਸ ਵਿੱਚ ਮੈਂ ਇਸ ਮੁਸ਼ਕਲ ਯਾਤਰਾ ਦੇ ਪਿੱਛੇ ਦੀਆਂ ਸਾਰੀਆਂ ਗੱਲਾਂ ਦੱਸਾਂਗੀ। ਮੈਂ ਤੁਹਾਡੀ ਦਿਆਲਤਾ, ਖੁੱਲ੍ਹੇ ਦਿਲ ਅਤੇ ਮੇਰੇ ਇਸ ਅਗਲੇ ਕਦਮ ‘ਤੇ ਨਿਰੰਤਰ ਸਮਰਥਨ ਲਈ ਪ੍ਰਾਰਥਨਾ ਕਰਦੀ ਹਾਂ। ਤੁਹਾਡਾ ਪਿਆਰ ਮੇਰੇ ਲਈ ਮੇਰੀ ਕਲਪਨਾ ਤੋਂ ਵੱਧ ਮਾਇਨੇ ਰੱਖਦਾ ਹੈ।’
ਬਿਊਟੀ ਪੇਜੇਂਟ ਨੇ ਕੀਤਾ ਵੱਡਾ ਦਾਅਵਾ
ਇਸ ਮੁੱਦੇ ‘ਤੇ ਬਿਊਟੀ ਪੇਜੇਂਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖੁਦ ਰਚੇਲ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਹੈ। ਉਹ ਹੁਣ ਇਸ ਖਿਤਾਬ ਦੀ ਵਰਤੋਂ ਕਰਨ ਦੀ ਹੱਕਦਾਰ ਨਹੀਂ ਹੈ। ਇੱਕ ਅਧਿਕਾਰਤ ਘੋਸ਼ਣਾ ਵਿੱਚ, ਮਿਸ ਗ੍ਰੈਂਡ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਨੇ ਸਪੱਸ਼ਟ ਕੀਤਾ ਕਿ ਉਹ ਇਸ ਸਮੇਂ ਤੋਂ ਮਿਸ ਰਾਚੇਲ ਗੁਪਤਾ ਨੂੰ ਖ਼ਤਮ ਕਰ ਰਹੇ ਹਨ। ਇਹ ਫੈਸਲਾ ਉਨ੍ਹਾਂ ਵੱਲੋਂ ਨਿਰਧਾਰਤ ਡਿਊਟੀਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ, ਸੰਗਠਨ ਦੀ ਪੂਰਵ ਆਗਿਆ ਤੋਂ ਬਿਨਾਂ ਬਾਹਰੀ ਪ੍ਰੋਜੈਕਟਾਂ ਵਿੱਚ ਸ਼ਾਮਲ ਹੋਣ ਅਤੇ ਗੁਆਟੇਮਾਲਾ ਦੀ ਨਿਰਧਾਰਤ ਯਾਤਰਾ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਨ ਕਾਰਨ ਲਿਆ ਗਿਆ ਹੈ। ਇਸ ਲਈ, ਸੰਗਠਨ ਨੇ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦਾ ਖਿਤਾਬ ਰੱਦ ਕਰਨ ਦਾ ਫੈਸਲਾ ਕੀਤਾ ਹੈ। ਮਿਸ ਰੇਚਲ ਗੁਪਤਾ ਹੁਣ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦੇ ਖਿਤਾਬ ਦੀ ਵਰਤੋਂ ਜਾਂ ਪਹਿਨਣ ਦੀ ਹੱਕਦਾਰ ਨਹੀਂ ਹੈ।