Ludhiana News: ਰਾਜਾ ਵੜਿੰਗ ਨੇ BJP ‘ਤੇ ਇਸ ਸ਼ਰਾਰਤ ਦੇ ਦੋਸ਼ ਲਗਾਉਂਦੀਆਂਂ ਕਿਹਾ ਕਿ ਮੈਂ ਪੰਜਾਬ ਲਈ ਹਰ ਸਮੇਂ ਹਾਜ਼ਿਰ ਹਾਂ।
Raja Warring on Missing Poster: ਬੀਤੇ ਦਿਨੀਂ ਲੁਧਿਆਣਾ ‘ਚ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੁਮਸ਼ੁਦਗੀ ਦੇ ਪੋਸਟਰ ਲਗਾਏ ਗਏ ਸੀ। ਜਿਸ ‘ਤੇ ਹੁਣ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਾਜਾ ਵੜਿੰਗ ਨੇ ਪਲਟਵਾਰ ਕੀਤਾ ਹੈ। ਰਾਜਾ ਵੜਿੰਗ ਨੇ BJP ‘ਤੇ ਇਸ ਸ਼ਰਾਰਤ ਦੇ ਦੋਸ਼ ਲਗਾਉਂਦੀਆਂਂ ਕਿਹਾ ਕਿ ਮੈਂ ਪੰਜਾਬ ਲਈ ਹਰ ਸਮੇਂ ਹਾਜ਼ਿਰ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਇਹ ਮੇਰੇ ਨਾਲ ਮੇਰਾ ਫੇਸਬੁੱਕ ਪੇਜ ਵੀ ਦੱਸਦਾ ਹੈ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਭਾਜਪਾ ‘ਤੇ ਤੰਜ ਕਰਦਿਆਂਂ ਕਿਹਾ ਕਿ ਜੇਕਰ BJP ਦੇ ਕਿਸੇ ਵਰਕਰ ਨੂੰ ਮੇਰੀ ਲੋੜ ਹੈ ਤਾਂ ਮੈਂ ਹਾਜ਼ਰ ਹਾਂ।
ਭਾਜਪਾ ਆਗੂਆਂ ਵੱਲੋਂ ਕੱਸੇ ਗਏ ਕਈ ਤੰਜ਼
ਭਾਜਪਾ ਯੂਵਾ ਮੋਰਚਾ ਦੇ ਬੁਲਾਰੇ ਕਪਿਲ ਕਤਿਆਲ ਨੇ ਕਿਹਾ ਕਿ ਹੁਣੇ ਤਾਂ ਸਿਰਫ਼ 10 ਮਹੀਨੇ ਹੋਏ ਹਨ ਲੋਕਾਂ ਨੇ ਰਾਜਾ ਵੜਿੰਗ ਨੂੰ ਚੋਣ ਜਿਤਾਈ ਹੈ, ਪਰ ਹੁਣ ਲੋਕ ਉਨ੍ਹਾਂ ਤੋਂ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਦਾ ਦਫ਼ਤਰ ਕਿੱਥੇ ਹੈ, ਉਨ੍ਹਾਂ ਦੀ ਰਿਹਾਇਸ਼ ਕਿੱਥੇ ਹੈ ਅਤੇ ਉਨ੍ਹਾਂ ਦਾ ਮੋਬਾਈਲ ਨੰਬਰ ਤੱਕ ਲੋਕਾਂ ਨੂੰ ਨਹੀਂ ਪਤਾ।
ਕਤਿਆਲ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਖੁਦ ਇੱਕ ਸਭਾ ਦੌਰਾਨ ਰਾਜਾ ਵੜਿੰਗ ਨੂੰ ਡ੍ਰਾਮੇਬਾਜ ਕਹਿ ਚੁੱਕੇ ਹਨ। ਹੁਣ ਤਾਂ ਕਾਂਗਰਸ ਦੇ ਵਰਕਿੰਗ ਪ੍ਰਧਾਨ ਨੇ ਵੀ ਲੋਕਾਂ ਵਿੱਚ ਰਾਜਾ ਵੜਿੰਗ ਬਾਰੇ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਦੱਸਣ ਕਿ ਲੁਧਿਆਣਾ ‘ਚ ਉਨ੍ਹਾਂ ਨੇ ਹੁਣ ਤੱਕ ਕਿੰਨੇ ਵਿਕਾਸ ਕਾਰਜ ਕੀਤੇ ਹਨ ਜਾਂ ਕਿੰਨੇ ਉਦਘਾਟਨ ਕੀਤੇ ਹਨ।