Rakesh Tikait Visited Punjab: ਟਿਕੈਤ ਨੇ ਕਿਹਾ ਕਿ ਉਹ ਅੱਜ ਬਠਿੰਡਾ ਪਹੁੰਚੇ ਹਨ ਤੇ ਭਲਕੇ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰ ਸਥਿਤੀ ਦਾ ਜਾਇਜ਼ਾ ਲੈਣਗੇ।
Rakesh Tikait in Bathinda: ਅੱਜ 31 ਅਗਸਤ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਪੰਜਾਬ ਦੇ ਬਠਿੰਡਾ ਦੇ ਭੁੱਚੋ ਅਨਾਜ ਮੰਡੀ ‘ਚ ਲੱਗੇ ਕਿਸਾਨ ਮੇਲੇ ਪਹੁੰਚੇ। ਮੇਲੇ ‘ਚ ਸਿਰਕਤ ਕਰਨ ਲਈ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਰੁੱਖਾਂ ਦੇ ਰਾਖਿਆਂ ਦੀ ਟੀਮ ਨਾਲ ਮਿਲ ਕੇ ਪੰਜਾਬ ਦੇ ਸੱਭਿਆਚਾਰ ਦੀਆਂ ਖੇਡਾਂ ਦਾ ਆਨੰਦ ਮਾਣਿਆ।
ਇਸ ਦੌਰਾਨ ਉਨ੍ਹਾਂ ਨੇ ਡੇਲੀ ਪੋਸਟ ਦੀ ਟੀਮ ਨਾਲ ਖਾਸ ਗੱਲਬਾਤ ਕੀਤੀ ਅਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅੱਜ ਬਠਿੰਡਾ ਪਹੁੰਚੇ ਹਨ ਤੇ ਭਲਕੇ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰ ਸਥਿਤੀ ਦਾ ਜਾਇਜ਼ਾ ਲੈਣਗੇ।

ਇਸ ਦੇ ਨਾਲ ਹੀ ਹੜ੍ਹ ਪੀੜਤ ਇਲਾਕਿਆਂ ਬਾਰੇ ਰਕੇਸ਼ ਟਿਕੈਤ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਗਿਆ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਮੌਕੇ ‘ਤੇ ਸਿਆਸਤ ਨਹੀਂ ਸਗੋਂ ਪੀੜਤ ਲੋਕਾਂ ਦੀ ਮਦਦ ਸਮੱਗਰੀ ਮੁਹਈਆ ਕਰਵਾਈ ਜਾਵੇ।
ਕਿਸਾਨ ਆਗੂ ਰਕੇਸ਼ ਟਿਕੈਤ ਨੇ ਅੱਗੇ ਕਿਹਾ ਕਿ SYL ਦਾ ਮੁੱਦਾ ਵੀ ਪੰਜਾਬ ਅਤੇ ਹਰਿਆਣਾ ਦੋ ਭਰਾਵਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਸਾਜਿਸ਼ ਹੈ ਜੋ ਬਿਲਕੁਲ ਕਾਮਯਾਬ ਨਹੀਂ ਹੋਵੇਗੀ।