Nawanshahr incident: ਨਵਾਂਸ਼ਹਿਰ ਦੇ ਥਾਣਾ ਰਾਹੋਂ ਦੇ ਅਧੀਨ ਪੈਂਦੇ ਪਿੰਡ ਜੁਲਾਹ ਮਾਜਰਾ ਵਿੱਚ ਇੱਕੋ ਰਾਤ ਦੌਰਾਨ ਚੋਰਾਂ ਵੱਲੋਂ 4 ਵੱਖ-ਵੱਖ ਦੁਕਾਨਾਂ ‘ਚ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਸਾਰੀ ਘਟਨਾ ਨੇੜੇ ਲੱਗੇ CCTV ਕੈਮਰਿਆਂ ‘ਚ ਕੈਦ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ, ਚੋਰਾਂ ਨੇ ਸਵੇਰੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਕਈ ਦੁਕਾਨਾਂ ਦੇ ਸ਼ਟਰਾਂ ਦੇ ਤਾਲੇ ਤੋੜ ਕੇ ਚੋਰੀਆਂ ਕੀਤੀਆਂ। ਪਹਿਲਾਂ ਉਨ੍ਹਾਂ ਨੇ ਇੱਕ ਦੁਕਾਨ ਦਾ ਸ਼ਟਰ ਤੋੜਣ ਦੀ ਕੋਸ਼ਿਸ਼ ਕੀਤੀ ਪਰ ਨਾ ਟੁੱਟਣ ਕਾਰਨ ਦੂਜੀ ਦੁਕਾਨ ਨੂੰ ਨਿਸ਼ਾਨਾ ਬਣਾਇਆ।
ਚੋਰ ਬੜੀ ਤਸੱਲੀ ਨਾਲ ਆਪਣੀ ਕਾਰਵਾਈ ਕਰਦੇ ਨਜ਼ਰ ਆ ਰਹੇ ਹਨ। ਚੋਰੀ ਦੀ ਘਟਨਾ ‘ਚ ਇੱਕ ਮਿਠਾਈ ਦੀ ਦੁਕਾਨ, ਇੱਕ ਕਰਿਆਨੇ ਦੀ ਦੁਕਾਨ, ਇੱਕ ਬਿਲਡਿੰਗ ਮਟੈਰੀਅਲ ਦੀ ਦੁਕਾਨ ਅਤੇ ਇੱਕ ਬਿਜਲੀ ਦੀ ਦੁਕਾਨ ਨੂੰ ਨੁਕਸਾਨ ਹੋਇਆ ਹੈ। ਹਰ ਇੱਕ ਦੁਕਾਨ ‘ਚੋਂ ਚੋਰ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਚੁੱਕ ਕੇ ਫਰਾਰ ਹੋ ਗਏ।
ਇਸ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਇਸ ਸਬੰਧੀ ਇਕ ਦੁਕਾਨਦਾਰ ਨੇ ਦੱਸਿਆ ਕਿ, “ਚੋਰ ਤਾਂ ਬੀਡੀ ਦੇ ਡੱਬੇ ਤੱਕ ਚੁੱਕ ਲੈ ਗਏ।”
ਪੁਲਿਸ ਵੱਲੋਂ ਸੀਸੀਟੀਵੀ ਫੁੱਟੇਜ ਦੇ ਆਧਾਰ ‘ਤੇ ਜਾਂਚ ਜਾਰੀ ਹੈ।