Sant Seechewal visits Mand area; ਹਿਮਾਚਲ ਅਤੇ ਪੰਜਾਬ ਭਰ ਵਿੱਚ ਹੋ ਰਹੀ ਲਗਾਤਾਰ ਬਰਸਾਤ ਅਤੇ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸੁਲਤਾਨਪੁਰ ਲੋਧੀ ਦਾ ਮੰਡ ਖੇਤਰ ਦਾ ਇਲਾਕਾ ਇੱਕ ਵਾਰੀ ਮੁੜ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕਾ ਹੈ।ਕਿਉੰਕਿ ਜਿਆਦਾ ਬਰਸਾਤ ਹੋਣ ਕਾਰਨ ਹਰ ਦਿਨ ਕਈ ਕਿਊਸਿਕ ਪਾਣੀ ਪੋਂਗ ਡੈਮ ਤੋਂ ਛੱਡਿਆ ਜਾ ਰਿਹਾ ਜੌ ਸਿੱਧੇ ਤੌਰ ਤੇ ਬਿਆਸ ਦਰਿਆ ਨੂੰ ਮਾਰ ਕਰ ਰਿਹਾ ਹੈ। ਇਸ ਵੇਲੇ ਦਰਿਆ ਬਿਆਸ ਦੇ ਨਾਲ ਲੱਗਦੇ ਮੰਡ ਖੇਤਰ ਇਲਾਕੇ ਦੇ ਲੋਕਾਂ ਦੇ ਲਈ ਵੀ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਿਆ ਬਿਆਸ ਦੇ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਦੀਆਂ ਫਸਲਾਂ ਵੀ ਵੱਡੇ ਪੱਧਰ ਤੇ ਨੁਕਸਾਨੀਆਂ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈ। ਜਿਸ ਕਾਰਨ ਉਹਨਾਂ ਦੇ ਹਾਲਾਤ ਕਾਫੀ ਬਦ ਤੋਂ ਬੱਦਤਰ ਹੋ ਚੁੱਕੇ ਹਨ।
ਇਲਾਕੇ ਦੇ ਲੋਕਾਂ ਦੀ ਸਾਰ ਲੈਣ ਲਈ ਪਹੁੰਚੇ ਸੰਤ ਸੀਚੇਵਾਲ ਨੇ ਲੋਕਾਂ ਨੂੰ ਮਿਲ ਕੇ ਇਹ ਅਸ਼ਵਾਸਨ ਦਵਾਇਆ ਹੈ ਕਿ ਜਲਦ ਤੋਂ ਜਲਦ ਉਹ ਇਸ ਮੁਸ਼ਕਿਲ ਵੇਲੇ ਦੇ ਵਿੱਚੋਂ ਉਹਨਾਂ ਨੂੰ ਕੱਢਣ ਦੇ ਲਈ ਸਰਕਾਰ ਦੇ ਨਾਲ ਮਿਲ ਕੇ ਕੋਈ ਅਜਿਹੀ ਯੋਜਨਾ ਬਣਾਉਣਗੇ ਕਿ ਭਵਿੱਖ ਦੇ ਵਿੱਚ ਅਜਿਹੀਆਂ ਮੁਸੀਬਤਾਂ ਤੋਂ ਉਹਨਾਂ ਨੂੰ ਛੁਟਕਾਰਾ ਮਿਲ ਸਕੇ। ਸੰਤ ਸੀਚੇਵਾਲ ਨੇ ਕਿਹਾ ਹੈ ਕਿ ਅਜਿਹੇ ਮੁਸ਼ਕਿਲ ਵੇਲੇ ਦੇ ਵਿੱਚ ਲੋਕਾਂ ਨੂੰ ਲੋੜ ਹੈ ਇੱਕ ਦੂਸਰੇ ਦਾ ਸਹਾਰਾ ਬਣ ਕੇ ਖੁਦ ਸੁਚੇਤ ਰਹਿਣ ਅਤੇ ਪਾਣੀ ਦੇ ਨਜ਼ਦੀਕ ਨਾ ਜਾਣ , ਕਿਉੰਕਿ ਪਾਣੀ ਦਾ ਪੱਧਰ ਇਸ ਕਦਰ ਵੱਧ ਚੁੱਕਿਆ ਹੈ ਕਿ ਲੋਕਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਉਹਨਾਂ ਨੇ ਕਿਹਾ ਹੈ ਕਿ ਲੋਕ ਹਰ ਵਕਤ ਸੁਚੇਤ ਰਹਿਣ ਅਤੇ ਆਪਣੀ ਜਾਨ ਤੇ ਮਾਲ ਸਬੰਧੀ ਹਮੇਸ਼ਾ ਸਾਵਧਾਨੀ ਵਰਤਣ। ਸੰਤ ਸੀਚੇਵਾਲ ਨੇ ਕਿਹਾ ਕਿ ਸਰਕਾਰ ਜਲਦ ਹੀ ਅਜਿਹੇ ਮੁਸ਼ਕਿਲ ਵੇਲੇ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਕੇ ਵੱਡੀ ਰਾਹਤ ਦਵਾਏਗੀ।