Shubman Gill in ICC ODI rankings : ਭਾਰਤੀ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ ਨੇ ICC ਦੀ ਤਾਜ਼ਾ ਜਾਰੀ ਕੀਤੀ ਗਈ ਵਨਡੇ ਰੈਂਕਿੰਗ ‘ਚ ਨੰਬਰ-1 ਸਥਾਨ ਹਾਸਲ ਕਰ ਲਿਆ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਨੂੰ ਪਿੱਛੇ ਛੱਡ ਦਿੱਤਾ ਹੈ। ਗਿੱਲ ਪਿਛਲੇ ਹਫ਼ਤੇ ਦੂਜੇ ਸਥਾਨ ‘ਤੇ ਸਨ, ਪਰ ਇੰਗਲੈਂਡ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਹ ਪਹਿਲੇ ਸਥਾਨ ‘ਤੇ ਪਹੁੰਚ ਗਏ।
ਭਾਰਤ ਦੇ 4 ਬੱਲੇਬਾਜ਼ ਟਾਪ-10 ‘ਚ
ਸ਼ੁਭਮਨ ਗਿੱਲ – ਪਹਿਲਾ ਸਥਾਨ
ਰੋਹਿਤ ਸ਼ਰਮਾ – ਤੀਜਾ ਸਥਾਨ
ਵਿਰਾਟ ਕੋਹਲੀ – ਛੇਵਾਂ ਸਥਾਨ
ਸ਼੍ਰੇਯਸ ਅੱਯਰ – ਨੌਵਾਂ ਸਥਾਨ (1 ਸਥਾਨ ਦਾ ਫਾਇਦਾ)
ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ ਖੇਡੀ ਗਈ ਤਿੰਨ ਮੈਚਾਂ ਦੀ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਥੇ ਉਨ੍ਹਾਂ ਨੇ ਪਹਿਲੇ ਦੋ ਮੈਚਾਂ ‘ਚ ਅੱਧ ਸ਼ਤਕ ਅਤੇ ਤੀਜੇ ਮੈਚ ‘ਚ ਸ਼ਤਕ ਜੜਿਆ। ਉਨ੍ਹਾਂ ਨੇ ਮੁਕਾਬਲਿਆਂ ‘ਚ ਕੁੱਲ 259 ਦੌੜਾਂ ਬਣਾਈਆਂ, ਜਿਸ ਦਾ ਉਨ੍ਹਾਂ ਨੂੰ ਰੈਂਕਿੰਗ ‘ਚ ਲਾਭ ਮਿਲਿਆ। ਇਹ ਦੂਜੀ ਵਾਰ ਹੈ ਕਿ ਗਿੱਲ ਨੇ ਨੰਬਰ-1 ਰੈਂਕ ਹਾਸਲ ਕੀਤੀ ਹੈ। ਪਹਿਲੀ ਵਾਰ ਉਨ੍ਹਾਂ ਨੇ 2023 ਵਿਸ਼ਵ ਕੱਪ ਦੌਰਾਨ ਬਾਬਰ ਆਜ਼ਮ ਨੂੰ ਪਿੱਛੇ ਛੱਡਿਆ ਸੀ।
ਬੌਲਰਜ਼ ਰੈਂਕਿੰਗ ‘ਚ ਮਹੀਸ਼ ਤੀਕਸ਼ਣਾ ਨੰਬਰ-1
ਸ੍ਰੀਲੰਕਾ ਦੇ ਮਹੀਸ਼ ਤੀਕਸ਼ਣਾ ਨੇ ਅਫ਼ਗਾਨਿਸਤਾਨ ਦੇ ਰਸ਼ੀਦ ਖਾਨ ਨੂੰ ਪਿੱਛੇ ਛੱਡ ਕੇ ਬੌਲਰਜ਼ ਰੈਂਕਿੰਗ ‘ਚ ਪਹਿਲਾ ਸਥਾਨ ਹਾਸਲ ਕੀਤਾ।
ਭਾਰਤ ਦੇ ਕੁਲਦੀਪ ਯਾਦਵ (9ਵੇਂ ਸਥਾਨ) ਅਤੇ ਮੋਹੰਮਦ ਸਿਰਾਜ (10ਵੇਂ ਸਥਾਨ) ਵੀ ਟਾਪ-10 ‘ਚ ਸ਼ਾਮਲ।
ਕੁਲਦੀਪ ਨੂੰ 1 ਸਥਾਨ ਦਾ ਲਾਭ ਹੋਇਆ।
ਆਲਰਾਊਂਡਰਜ਼ ਰੈਂਕਿੰਗ ‘ਚ ਸਿਰਫ਼ ਇਕ ਭਾਰਤੀ
- ਵਨਡੇ ਆਲਰਾਊਂਡਰਜ਼ ਰੈਂਕਿੰਗ ‘ਚ ਅਫ਼ਗਾਨਿਸਤਾਨ ਦੇ ਮਹੰਮਦ ਨਬੀ ਪਹਿਲੇ ਸਥਾਨ ‘ਤੇ ਬਰਕਰਾਰ।
- ਭਾਰਤ ਦੇ ਸਿਰਫ਼ ਰਵਿੰਦਰ ਜਡੇਜਾ ਹੀ ਟਾਪ-10 ‘ਚ ਸ਼ਾਮਲ।
- ਟਾਪ-5 ਸਥਾਨਾਂ ‘ਚ ਕੋਈ ਵੀ ਤਬਦੀਲੀ ਨਹੀਂ ਆਈ।
ਸ਼ੁਭਮਨ ਗਿੱਲ ਲਈ ਇਹ ਰੈਂਕਿੰਗ ਵੱਡੀ ਉਪਲਬਧੀ ਹੈ, ਜਦਕਿ ਭਾਰਤੀ ਟੀਮ ਦੀ ਸ਼ਾਨਦਾਰ ਫਾਰਮ ਵੀ ਇਸਦੇ ਕਾਰਨ ਬਣੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਉਹ ਆਪਣੇ ਨੰਬਰ-1 ਸਥਾਨ ਨੂੰ ਕਿੰਨਾ ਲੰਬੇ ਸਮੇਂ ਤੱਕ ਕਾਇਮ ਰੱਖ ਸਕਣਗੇ।