Punjab Soldiers Martyred; ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਜੰਗਲ ਵਿੱਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ। ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਦੇ 26 ਸਾਲਾ ਸਿਪਾਹੀ ਹਰਮਿੰਦਰ ਸਿੰਘ ਅਤੇ ਖੰਨਾ ਦੇ ਪਿੰਡ ਮਨੂਪੁਰ ਦੇ 28 ਸਾਲਾ ਲਾਂਸ ਨਾਇਕ ਪ੍ਰਿਤਪਾਲ ਸਿੰਘ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।
ਰੱਖੜੀ ਤੋਂ ਠੀਕ ਪਹਿਲਾਂ ਆਈ ਇਸ ਖ਼ਬਰ ਨੇ ਦੋਵਾਂ ਪਰਿਵਾਰਾਂ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੱਸ ਦਈਏ ਕਿ ਕੁਲਗਾਮ ‘ਚ ਸ਼ਹੀਦ ਹੋਏ ਜਵਾਨ ਦੋਨੋਂ ਪੰਜਾਬ ਦੇ ਰਹਿਣ ਵਾਲੇ ਸਨ ,ਜਿਹਨਾਂ ‘ਚੋਂ ਪ੍ਰਿਤਪਾਲ ਸਿੰਘ ਦੇ ਵਿਆਹ ਨੂੰ ਸਿਰਫ਼ 11 ਮਹੀਨੇ ਹੋਏ ਸਨ। ਉਸਦੀ ਪਤਨੀ ਰੱਖੜੀ ‘ਤੇ ਘਰ ਵਿੱਚ ਖੁਸ਼ੀਆਂ ਮਨਾਉਣ ਦੀ ਉਮੀਦ ਕਰ ਰਹੀ ਸੀ। ਅਤੇ ਹਰਮਿੰਦਰ ਸਿੰਘ ਦੀ ਮਾਂ ਅਤੇ ਭੈਣਾਂ ਉਸਦੀ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਹੀਆਂ ਸਨ।
ਇਸ ਮੌਕੇ ਫੌਜ਼ ਦੇ ਮੁਖੀ ਨੇ ਕਿਹਾ ਕਿ ਦੇਸ਼ ਪ੍ਰਤੀ ਡਿਊਟੀ ਨਿਭਾਉਂਦੇ ਹੋਏ ਬਹਾਦਰਾਂ, ਲੈਫਟੀਨੈਂਟ ਨਾਇਕ ਪ੍ਰਿਤਪਾਲ ਸਿੰਘ ਸਰਵਉੱਚ ਬਲੀਦਾਨ ਦਾ ਸਨਮਾਨ ਕਰਦਾ ਹੈ। ਉਨ੍ਹਾਂ ਦੀ ਹਿੰਮਤ ਅਤੇ ਸਮਰਪਣ ਸਾਨੂੰ ਹਮੇਸ਼ਾ ਪ੍ਰੇਰਿਤ ਕਰੇਗਾ। ਭਾਰਤੀ ਫੌਜ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹੈ ਅਤੇ ਦੁਖੀ ਪਰਿਵਾਰਾਂ ਨਾਲ ਏਕਤਾ ਵਿੱਚ ਖੜ੍ਹੀ ਹੈ ਤੇ ਕਾਰਵਾਈ ਜਾਰੀ ਹੈ।
ਸਮਰਾਲਾ ਦੇ ਨਜ਼ਦੀਕੀ ਪਿੰਡ ਮਾਨੂਪੁਰ ਦਾ ਇੱਕ ਨੌਜਵਾਨ ਫੌਜੀ ਰੱਖੜੀ ਵਾਲੇ ਦਿਨ ਸ਼੍ਰੀਨਗਰ ਵਿਖੇ ਸਵੇਰੇ 5 ਵਜੇ ਸ਼ਹੀਦ ਹੋਣ ਦੀ ਖਬਰ ਪਰਿਵਾਰਿਕ ਮੈਂਬਰਾਂ ਨੂੰ ਮਿਲੀ
ਫੌਜੀ ਦਾ ਨਾਮ ਪ੍ਰਿਤਪਾਲ ਸਿੰਘ ਉਮਰ 26 ਸਾਲ ਦੱਸੀ ਜਾ ਰਹੀ ਹੈ।
ਸ਼ਹੀਦ ਫੌਜੀ ਪ੍ਰਿਤਪਾਲ ਸਿੰਘ ਦੀ ਪਵਿੱਤਰ ਦੇਹ ਕੱਲ ਨੂੰ ਉਸਦੇ ਜੱਦੀ ਪਿੰਡ ਲਿਆਂਦੀ ਜਾਵੇਗੀ ਜਿੱਥੇ ਸ਼ਹੀਦ ਦਾ ਸਸਕਾਰ ਉਸਦੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
ਮੰਡੀ ਗੋਬਿੰਦਗੜ੍ਹ ਦੇ ਨਾਲ ਲੱਗਦੇ ਪਿੰਡ ਬਦੀਨਪੁਰ ਵਾਸੀ ਹਰਮਿੰਦਰ ਸਿੰਘ (26 ਸਾਲ) ਪੁੱਤਰ ਜਸਵੰਤ ਸਿੰਘ ਅਨੰਤਨਾਗ ਕਸ਼ਮੀਰ ਵਿਚ ਸਿੱਖ ਫੋਰਸ ਸਿਖਲਾਈ ਰੈਜੀਮੈਂਟ ਚ ਸ਼ਹੀਦ ਹੋਏ ਗਿਆ ਸੀ। ਨੌਜਵਾਨ ਦਾ ਮ੍ਰਿਤਕ ਸਰੀਰ ਅੱਜ ਪਿੰਡ ਪਹੁੰਚੇਗਾ।