Border 2 Star Cast: ਸੰਨੀ ਦਿਓਲ ਦੇ ਫੈਨਸ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਬਾਰਡਰ 2’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ, ਖ਼ਬਰਾਂ ਆ ਰਹੀਆਂ ਹਨ ਕਿ ਪ੍ਰੋਡਿਊਸਰਸ ਨੇ ਫਿਲਮ ‘ਚ ਪੰਜਾਬੀ ਇੰਡਸਟਰੀ ਦੀ ਇੱਕ ਹਸੀਨਾ ਨੂੰ ਕਾਸਟ ਕੀਤਾ ਹੈ।
Sonam Bajwa in Border 2: ਬਾਲੀਵੁੱਡ ਐਕਟਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਬਾਰਡਰ 2’ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਫੈਨਸ ਸੰਨੀ ਦਿਓਲ ਦੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ, ਫਿਲਮ ਬਾਰੇ ਨਵੇਂ ਅਪਡੇਟਸ ਆਉਂਦੇ ਰਹਿੰਦੇ ਹਨ। ਅਜਿਹੇ ਵਿੱਚ, ਖ਼ਬਰਾਂ ਆ ਰਹੀਆਂ ਹਨ ਕਿ ਫਿਲਮ ‘ਬਾਰਡਰ 2’ ਦੇ ਪ੍ਰੋਡਿਊਸਰਸ ਨੇ ਜੇਪੀ ਦੱਤਾ, ਭੂਸ਼ਣ ਕੁਮਾਰ ਤੇ ਨਿਧੀ ਦੱਤਾ ਨਾਲ ਹੱਥ ਮਿਲਾਇਆ ਹੈ। ਬਾਰਡਰ 2 ਦੀ ਸ਼ੂਟਿੰਗ ਪੂਰੇ ਜ਼ੋਰਾਂ ‘ਤੇ ਚੱਲ ਰਹੀ ਹੈ।
ਸੰਨੀ ਦਿਓਲ ਤੋਂ ਇਲਾਵਾ, ਅਹਾਨ ਸ਼ੈੱਟੀ, ਦਿਲਜੀਤ ਦੋਸਾਂਝ, ਵਰੁਣ ਧਵਨ ਪਹਿਲਾਂ ਹੀ ਅਨੁਰਾਗ ਸਿੰਘ ਵਲੋਂ ਡਾਇਰੈਕਟਿਡ ਇਸ ਫਿਲਮ ਵਿੱਚ ਸ਼ਾਮਲ ਹਨ। ਹੁਣ ਖ਼ਬਰਾਂ ਹਨ ਕਿ ਸੋਨਮ ਬਾਜਵਾ ਵੀ ਇਸ ਫਿਲਮ ਵਿੱਚ ਸ਼ਾਮਲ ਹੋ ਗਈ ਹੈ। ਰਿਪੋਰਟਾਂ ਮੁਤਾਬਕ, ਉਹ ਇੱਕ ਅਹਿਮ ਰੋਲ ਪਲੇ ਕਰੇਗੀ। ਉਹ ਜੂਨ ਦੇ ਅੰਤ ਤੱਕ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ। ਇਸ ਦੇ ਨਾਲ ਹੀ, ਇਸ ਫਿਲਮ ਦੇ ਪ੍ਰੋਡਿਊਸਰ, ਸਿੰਗਰ ਸੋਨੂੰ ਨਿਗਮ ਅਤੇ ਅਰਿਜੀਤ ਸਿੰਘ ਨਾਲ ‘ਸੰਦੇਸ ਆਤੇ ਹੈਂ’ ਨੂੰ ਮੁੜ ਕ੍ਰਿਏਟ ਕਰਨਗੇ।
ਸੂਤਰਾਂ ਨੇ ਦੱਸਿਆ ਹੈ ਕਿ ‘ਬਾਰਡਰ 2′ ਵਿੱਚ ਸੋਨਮ ਬਾਜਵਾ ਦਿਲਜੀਤ ਦੋਸਾਂਝ ਨਾਲ ਨਜ਼ਰ ਆਵੇਗੀ। ਪਹਿਲੀ ਫਿਲਮ ਵਾਂਗ ਇਸ ਵਿੱਚ ਵੀ ਇੱਕ ਇਮੋਸ਼ਨਲ ਐਂਗਲ ਦੇਖਣ ਨੂੰ ਮਿਲੇਗਾ।’ ਸੂਤਰ ਨੇ ਇਹ ਵੀ ਦੱਸਿਆ ਹੈ ਕਿ ਦਿਲਜੀਤ ਨਾਲ ਸ਼ੂਟਿੰਗ ਪੁਣੇ ‘ਚ ਸ਼ੁਰੂ ਹੋ ਗਈ ਹੈ। ਬਾਕੀ ਕਲਾਕਾਰ ਦੋ ਹਫ਼ਤਿਆਂ ਵਿੱਚ ਉਨ੍ਹਾਂ ਨਾਲ ਜੁੜ ਜਾਣਗੇ।

ਅਗਸਤ ਵਿੱਚ ਪੂਰੀ ਹੋ ਜਾਵੇਗੀ ‘ਬਾਰਡਰ 2’ ਦੀ ਸ਼ੂਟਿੰਗ
‘ਬਾਰਡਰ 2′ ਦੀ ਸ਼ੂਟਿੰਗ ਜੂਨ ਅਤੇ ਅਗਸਤ ਦੇ ਵਿਚਕਾਰ ਹੋਵੇਗੀ। ਜਿਸ ਵਿੱਚ ਸੰਨੀ, ਵਰੁਣ, ਦਿਲਜੀਤ, ਅਹਾਨ ਅਤੇ ਸੋਨਮ ਸ਼ਾਮਲ ਹੋਣਗੇ। ਨਿਰਮਾਤਾ ਵਰੁਣ ਦੇ ਨਾਲ ਇੱਕ ਲੀਡ ਐਕਟਰਸ ਨੂੰ ਕਾਸਟ ਕਰਨ ਦੀ ਪਲਾਨਿੰਗ ਬਣਾ ਰਹੇ ਹਨ। ਕਾਸਟਿੰਗ ਇਸ ਸਮੇਂ ਪ੍ਰਕਿਰਿਆ ਵਿੱਚ ਹੈ, ਜੋ ਜਲਦੀ ਹੀ ਪੂਰੀ ਹੋ ਜਾਵੇਗੀ।’ ਇਹ ਫਿਲਮ ਅਗਲੇ ਸਾਲ ਜਨਵਰੀ 2026 ਵਿੱਚ ਗਣਤੰਤਰ ਦਿਵਸ ਦੇ ਮੌਕੇ ‘ਤੇ ਸਿਨੇਮਾਘਰਾਂ ਵਿੱਚ ਆਵੇਗੀ। ਇਸ ਫਿਲਮ ਦੀ 60% ਸ਼ੂਟਿੰਗ ਵੀ ਪੂਰੀ ਹੋ ਚੁੱਕੀ ਹੈ। ਅਤੇ ਬਾਕੀ ਅਗਸਤ ਤੱਕ ਪੂਰੀ ਹੋਣ ਦੀ ਉਮੀਦ ਹੈ।
‘ਬਾਰਡਰ 2’ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ 23 ਜਨਵਰੀ, 2026 ਨੂੰ ਰਿਲੀਜ਼ ਹੋਵੇਗੀ। ਇਸਦੀ ਕਹਾਣੀ ਭਾਰਤ-ਪਾਕਿਸਤਾਨ ਜੰਗ ‘ਤੇ ਆਧਾਰਿਤ ਹੋਵੇਗੀ। ਫ਼ਿਲਮ ‘ਚ ਪੁਰਾਣੀ ਕਾਸਟ ਚੋਂ ਸਿਰਫ਼ ਸੰਨੀ ਦਿਓਲ ਹੀ ਹੋਣਗੇ, ਜਿਸ ਕਾਰਨ ਫੈਨਸ ਦੀਆਂ ਨਜ਼ਰਾਂ ਇਸ ਫਿਲਮ ‘ਤੇ ਟਿਕੀਆਂ ਹੋਈਆਂ ਹਨ।