Sonu Nigam Performance: ਸੋਨੂੰ ਨਿਗਮ ਨੇ ਹਾਲ ਹੀ ਵਿੱਚ ਇੱਕ ਕਾਲਜ ਵਿੱਚ ਪ੍ਰਫੋਰਮੈਂਸ ਦਿੱਤੀ। ਸਿੰਗਰ ਆਪਣੇ ਫੇਮਸ ਹਿੰਦੀ ਗਾਣੇ ਗਾ ਰਿਹਾ ਸੀ, ਇਸ ਦੌਰਾਨ ਇੱਕ ਫੈਨ ਨੇ ਕੰਨੜ-ਕੰਨੜ ਉੱਚੀ-ਉੱਚੀ ਚਿਲਾਉਣਾ ਸ਼ੁਰੂ ਕਰ ਦਿੱਤਾ।
Sonu Nigam angry on Fan: ਸੋਨੂੰ ਨਿਗਮ ਨੇ ਹਾਲ ਹੀ ਵਿੱਚ ਇੱਕ ਕਾਲਜ ਵਿੱਚ ਪ੍ਰਫੋਰਮ ਕੀਤਾ। ਇਸ ਦੌਰਾਨ ਸਿੰਗਰ ਆਪਣੇ ਫੇਮਸ ਹਿੰਦੀ ਗਾਣੇ ਗਾ ਰਿਹਾ ਸੀ, ਕਿ ਇੱਕ ਫੈਨ ਉੱਚੀ- ਉੱਚੀ ਕੰਨੜ-ਕੰਨੜ ਚਿਲਾਉਣ ਲੱਗ ਪਿਆ। ਇਹ ਸੁਣ ਕੇ ਸੋਨੂੰ ਨਿਗਮ ਨੇ ਆਪਣਾ ਕੰਸਰਟ ਵਿਚਕਾਰ ਹੀ ਰੋਕ ਦਿੱਤਾ ਤੇ ਮੁੰਡੇ ਨੂੰ ਖੂਬ ਝਿੜਕਿਆ। ਜਿੱਥੇ ਇੱਕ ਪਾਸੇ ਦੇਸ਼ ਵਿੱਚ ਭਾਸ਼ਾ ਵਿਵਾਦ ਚੱਲ ਰਿਹਾ ਹੈ, ਉੱਥੇ ਹੀ ਲੋਕ ਸੋਨੂੰ ਨਿਗਮ ਦੇ ਤੁਰੰਤ ਜਵਾਬ ਨੂੰ ਪਸੰਦ ਕਰ ਰਹੇ ਹਨ। ਇੰਨਾ ਹੀ ਨਹੀਂ, ਸੋਨੂੰ ਨਿਗਮ ਨੇ ਕੰਸਰਟ ਦੇ ਵਿਚਕਾਰ ਪਹਿਲਗਾਮ ਅੱਤਵਾਦੀ ਹਮਲੇ ਦਾ ਵੀ ਜ਼ਿਕਰ ਕੀਤਾ।
ਫੈਨ ਨੂੰ ਝਿੜਕਦੇ ਹੋਏ ਸੋਨੂੰ ਨੇ ਕਿਹਾ, ਮੈਨੂੰ ਇਹ ਪਸੰਦ ਨਹੀਂ ਆਇਆ ਕਿ ਇੱਕ ਮੁੰਡਾ ਸੀ, ਜਿਸ ਦੀ ਉਮਰ ਇੰਨੀ ਨਹੀਂ ਹੋਣੀ, ਜਿੰਨੀ ਜਦੋਂ ਤੋਂ ਮੈਂ ਕੰਨੜ ਗਾਣੇ ਗਾ ਰਿਹਾ ਹਾਂ। ਇਹ ਕਿੰਨਾ ਖ਼ਰਾਬ ਸੀ ਕਿ ਉਹ ਭੀੜ ਤੋਂ ਕੰਨੜ-ਕੰਨੜ ਬੋਲ ਰਿਹਾ ਸੀ। ਇਹੀ ਕਾਰਨ ਹੈ ਜੋ,, ਪਹਿਲਗਾਮ ਵਿੱਚ ਜੋ ਹੋਇਆ ਉਸਦਾ ਕਾਰਨ ਇਹੀ ਹੈ, ਇੱਥੇ ਜੋ ਤੁਸੀਂ ਕਰ ਰਹੇ ਹੋ ਇਹੀ ਕਾਰਨ ਹੈ।

ਜਾਣੋ ਹੋਰ ਕੀ ਬੋਲੇ ਸੋਨੂੰ ਨਿਗਮ
ਸੋਨੂੰ ਨਿਗਮ ਨੇ ਅੱਗੇ ਕਿਹਾ, ਦੇਖੋ ਸਾਹਮਣੇ ਕੌਣ ਖੜ੍ਹਾ ਹੈ। ਮੈਨੂੰ ਕੰਨੜ ਲੋਕ ਪਸੰਦ ਹਨ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਮੈਂ ਦੁਨੀਆ ਵਿੱਚ ਜਿੱਥੇ ਵੀ ਜਾਂਦਾ ਹਾਂ, ਭਾਵੇਂ ਉਹ ਆਸਟ੍ਰੇਲੀਆ ਹੋਵੇ ਜਾਂ ਭਾਰਤ ਵਿੱਚ ਕੋਈ ਵੀ ਜਗ੍ਹਾ, ਉੱਥੇ 14 ਹਜ਼ਾਰ ਦਰਸ਼ਕ ਹੁੰਦੇ ਹਨ ਅਤੇ ਉਨ੍ਹਾਂ ਚੋਂ ਇੱਕ ਆਵਾਜ਼ ਆਉਂਦੀ ਹੈ, ਕੰਨੜ…, ਇਸ ਲਈ ਮੈਂ ਉਸ ਇੱਕ ਕੰਨੜ ਵਿਅਕਤੀ ਲਈ ਵੀ ਕੰਨੜ ਗੀਤ ਗਾਉਂਦਾ ਹਾਂ। ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਹਾਂ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਮੈਂ ਆਪਣੀ ਜ਼ਿੰਦਗੀ ਵਿੱਚ ਕਈ ਭਾਸ਼ਾਵਾਂ ਵਿੱਚ ਗੀਤ ਗਾਏ, ਪਰ ਮੈਂ ਜੋ ਸਭ ਤੋਂ ਵਧੀਆ ਗੀਤ ਗਾਇਆ ਹੈ ਉਹ ਕੰਨੜ ਵਿੱਚ ਹੈ। ਅਸੀਂ ਹਰ ਰੋਜ਼ ਸ਼ੋਅ ਕਰਦੇ ਹਾਂ, ਪਰ ਜਦੋਂ ਵੀ ਕਰਨਾਟਕ ਵਿੱਚ ਕੋਈ ਸ਼ੋਅ ਹੁੰਦਾ ਹੈ, ਅਸੀਂ ਬਹੁਤ ਸਤਿਕਾਰ ਨਾਲ ਆਉਂਦੇ ਹਾਂ। ਕਿਉਂਕਿ ਤੁਸੀਂ ਲੋਕਾਂ ਨੇ ਸਾਨੂੰ ਆਪਣਾ ਪਰਿਵਾਰ ਸਮਝਿਆ ਹੈ।
ਹਾਲਾਂਕਿ, ਫੈਨ ਨੂੰ ਝਿੜਕਣ ਤੋਂ ਬਾਅਦ, ਸੋਨੂੰ ਨਿਗਮ ਨੇ ਕੰਨੜ ਭਾਸ਼ਾ ਵਿੱਚ ਗੀਤ ਵੀ ਗਾਏ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਨੂੰ ਨਿਗਮ ਨੂੰ ਸਟੇਜ ‘ਤੇ ਗੁੱਸੇ ਹੁੰਦੇ ਦੇਖਿਆ ਗਿਆ। ਇਸ ਤੋਂ ਪਹਿਲਾਂ ਵੀ, ਦੱਖਣ ਵਿੱਚ ਪ੍ਰਦਰਸ਼ਨ ਕਰਦੇ ਸਮੇਂ, ਕੁਝ ਵਿਦਿਆਰਥੀਆਂ ਨੇ ਹਾਰਨ ਵਜਾਉਣੇ ਸ਼ੁਰੂ ਕਰ ਦਿੱਤੇ। ਇਹ ਦੇਖ ਕੇ ਸੋਨੂੰ ਨੇ ਕਾਨਸਰਟ ਵਿਚਕਾਰ ਹੀ ਰੋਕ ਦਿੱਤਾ।