Delhi Accident :- ਦਿੱਲੀ ਦੇ ਜੋਰਬਾਗ ਪੋਸਟ ਆਫਿਸ ਸਾਹਮਣੇ ਮੰਗਲਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਆਡੀ ਕਾਰ ਨੇ ਸਕੂਟੀ ਨੂੰ ਟੱਕਰ ਮਾਰੀ, ਜਿਸ ਵਿਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੋਵੇਂ ਨੂੰ ਤੁਰੰਤ ਟਰੌਮਾ ਸੈਂਟਰ ਪਹੁੰਚਾਇਆ ਤੇ ਆਡੀ ਸਵਾਰ ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਲਿਆ।
ਹਾਦਸੇ ‘ਚ 2 ਨੌਜਵਾਨ ਗੰਭੀਰ, ਇੱਕ ਦੀ ਹਾਲਤ ਨਾਜ਼ੁਕ
ਪੁਲਿਸ ਮੁਤਾਬਕ, ਘਾਇਲ ਵਿਅਕਤੀਆਂ ਦੀ ਪਹਿਚਾਣ ਨੈਤਿਕ ਅਤੇ ਤੁਸ਼ਾਰ ਵਜੋਂ ਹੋਈ ਹੈ। ਨੈਤਿਕ ਦੀ ਹਾਲਤ ਸਥਿਰ ਹੈ, ਜਦਕਿ ਤੁਸ਼ਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਆਡੀ ਕਾਰ ਨੌਜਵਾਨ ਵਿਅਕਤੀਆਂ ਵੱਲੋਂ ਬੇਕਾਬੂ ਤੇਜ਼ ਰਫ਼ਤਾਰ ‘ਚ ਚਲਾਈ ਜਾ ਰਹੀ ਸੀ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਦੋਸ਼ੀ ਵਿਅਕਤੀ ਬੀਬੀਏ (BBA) ਦੇ ਵਿਦਿਆਰਥੀ ਹਨ। ਪੁਲਿਸ ਨੇ ਭਾਦਸਾ ਦੀ ਧਾਰਾ 281/125(ਏ) ਬੀਐਨਐਸ (279/337) ਤਹਿਤ ਕੇਸ ਦਰਜ ਕਰ ਲਿਆ ਹੈ।
ਹਾਲ ਹੀ ‘ਚ ਹੋਰ ਵੀ ਇੱਕ ਮੌਤ
ਇਸ ਤੋਂ ਪਹਿਲਾਂ, ਸੋਮਵਾਰ ਨੂੰ ਉੱਤਰੀ-ਪੂਰਬੀ ਦਿੱਲੀ ‘ਚ ਧਰਮਪੁਰਾ ਨੇੜੇ ਹੋਏ ਸੜਕ ਹਾਦਸੇ ‘ਚ 55 ਸਾਲਾ ਮਹਿਲਾ ਦੀ ਮੌਤ ਹੋ ਗਈ ਸੀ। ਉਹ ਆਪਣੇ ਪੁੱਤਰ ਨਾਲ ਮੋਟਰਸਾਈਕਲ ‘ਤੇ ਕਸ਼ਮੀਰੀ ਗੇਟ ਜਾ ਰਹੀ ਸੀ, ਜਦ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਡੀ ਕਾਰ ਚਲਾਉਣ ਵਾਲੇ ਦੋਸ਼ੀਆਂ ਨਾਲ ਪੁੱਛਗਿੱਛ ਜਾਰੀ ਹੈ। ਹੁਣੇ ਤਕ, ਹਾਦਸੇ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਮੰਨਿਆ ਜਾ ਰਿਹਾ ਹੈ।