Stock Market Today: 14 ਮਈ 2025 ਨੂੰ, ਸੈਂਸੈਕਸ ਸਵੇਰੇ 9:15 ਵਜੇ ਦੇ ਕਰੀਬ 175 ਅੰਕਾਂ ਦੇ ਵਾਧੇ ਨਾਲ 0.22 ਪ੍ਰਤੀਸ਼ਤ ਦੇ ਵਾਧੇ ਨਾਲ 81,323.40 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
Share Market Update, 14 May 2025: ਵਿਸ਼ਵ ਬਾਜ਼ਾਰ ‘ਚ ਮਿਸ਼ਰਤ ਰੁਝਾਨ ਦੇ ਵਿਚਕਾਰ, ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ। 14 ਮਈ, 2025 ਨੂੰ ਸੈਂਸੈਕਸ ਸਵੇਰੇ 9:15 ਵਜੇ ਦੇ ਕਰੀਬ 175 ਅੰਕਾਂ ਦੇ ਵਾਧੇ ਨਾਲ 0.22 ਪ੍ਰਤੀਸ਼ਤ ਦੇ ਵਾਧੇ ਨਾਲ 81,323.40 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ। ਪਰ, ਫਿਰ ਸੈਂਸੈਕਸ 400 ਅੰਕ ਹੋਰ ਚੜ੍ਹ ਗਿਆ। ਜਦੋਂ ਕਿ ਨਿਫਟੀ 51.55 ਅੰਕ ਜਾਂ 0.21 ਪ੍ਰਤੀਸ਼ਤ ਦੀ ਛਾਲ ਮਾਰ ਕੇ 24,629.90 ‘ਤੇ ਖੁੱਲ੍ਹਿਆ ਅਤੇ ਇਸ ਤੋਂ ਬਾਅਦ ਇਹ ਹੋਰ ਵਧ ਕੇ 24,700 ਦੇ ਨੇੜੇ ਪਹੁੰਚ ਗਿਆ। ਬਾਜ਼ਾਰ ਖੁੱਲ੍ਹਦੇ ਹੀ ਮੈਟਲ ਸ਼ੇਅਰਾਂ ਵਿੱਚ ਭਾਰੀ ਉਛਾਲ ਆਇਆ।
ਸਟੀਲ ਅਥਾਰਟੀ ਆਫ ਇੰਡੀਆ ਦੇ ਸ਼ੇਅਰਾਂ ਵਿੱਚ ਲਗਭਗ 1.5 ਪ੍ਰਤੀਸ਼ਤ ਦਾ ਵਾਧਾ ਹੋਇਆ। ਇਸ ਤੋਂ ਇਲਾਵਾ ਗਾਰਡਨ ਰੀਚ ਦੇ ਸ਼ੇਅਰਾਂ ਵਿੱਚ ਵੀ 10 ਪ੍ਰਤੀਸ਼ਤ ਦਾ ਉਛਾਲ ਆਇਆ। ਦੂਜੇ ਪਾਸੇ, ਟਾਟਾ ਮੋਟਰਜ਼ ਦੇ ਸ਼ੇਅਰ 3 ਪ੍ਰਤੀਸ਼ਤ ਹੇਠਾਂ ਡਿੱਗ ਗਏ।
ਏਸ਼ੀਆਈ ਬਾਜ਼ਾਰ ‘ਚ ਮਿਸ਼ਰਤ ਰੁਝਾਨ
ਬੁੱਧਵਾਰ ਨੂੰ ਏਸ਼ੀਆਈ ਬਾਜ਼ਾਰ ਦੀ ਸਥਿਤੀ ਮਿਲੀ-ਜੁਲੀ ਰਹੀ। ਜਾਪਾਨ ਦਾ ਨਿੱਕੇਈ 225 ਅੰਕ ਯਾਨੀ 0.57 ਪ੍ਰਤੀਸ਼ਤ ਡਿੱਗਿਆ, ਜਦੋਂ ਕਿ ਟੋਫਿਕਸ ਵੀ 1.05 ਪ੍ਰਤੀਸ਼ਤ ਡਿੱਗਿਆ। ਹਾਲਾਂਕਿ, ਦੱਖਣੀ ਕੋਰੀਆ ਦਾ ਕੋਸਪੀ 0.67 ਪ੍ਰਤੀਸ਼ਤ ਅਤੇ ਕੋਸਡੈਕ 0.05 ਪ੍ਰਤੀਸ਼ਤ ਵਧ ਕੇ ਸਥਿਰ ਰਿਹਾ। ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ 1.16 ਪ੍ਰਤੀਸ਼ਤ ਵਧਿਆ, ਜਦੋਂ ਕਿ ਆਸਟ੍ਰੇਲੀਆ ਦਾ ਐਸ ਐਂਡ ਪੀ 200 ਬੈਂਚਮਾਰਕ 0.1 ਪ੍ਰਤੀਸ਼ਤ ਡਿੱਗਿਆ।
ਇੱਕ ਦਿਨ ਪਹਿਲਾਂ ਵੱਡੀ ਗਿਰਾਵਟ
ਦੱਸ ਦਈਏ ਕਿ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ, ਸਟਾਕ ਮਾਰਕੀਟ ਵਿੱਚ ਰਿਕਾਰਡ ਗਿਰਾਵਟ ਦੇਖਣ ਨੂੰ ਮਿਲੀ ਅਤੇ ਬੀਐਸਈ ਸੈਂਸੈਕਸ 1282 ਅੰਕ ਡਿੱਗਿਆ। 30-ਸ਼ੇਅਰਾਂ ਵਾਲਾ ਸੈਂਸੈਕਸ 1,281.68 ਅੰਕ ਜਾਂ 1.55% ਡਿੱਗ ਕੇ 81,148.22 ਅੰਕ ‘ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇੱਕ ਸਮੇਂ ਇਹ 1,386.21 ਅੰਕ ‘ਤੇ ਆ ਗਿਆ ਸੀ। ਸੈਂਸੈਕਸ ਦੇ 25 ਸਟਾਕ ਘਾਟੇ ਵਿੱਚ ਸੀ ਜਦੋਂ ਕਿ ਪੰਜ ਲਾਭ ਵਿੱਚ ਸੀ। ਆਈਟੀ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਮੁਨਾਫ਼ਾ ਬੁਕਿੰਗ ਕਾਰਨ ਬਾਜ਼ਾਰ ਘਾਟੇ ਵਿੱਚ ਸੀ।
ਅਡਾਨੀ ਪੋਰਟ ਅਤੇ ਬਜਾਜ ਫਾਈਨੈਂਸ ਸੀ ਪ੍ਰੋਫਿੱਟ ਵਿੱਚ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 346.35 ਅੰਕ ਜਾਂ 1.39 ਪ੍ਰਤੀਸ਼ਤ ਡਿੱਗ ਕੇ 24,578.35 ਅੰਕ ‘ਤੇ ਬੰਦ ਹੋਇਆ। ਸੈਂਸੈਕਸ ਕੰਪਨੀਆਂ ਚੋਂ ਇਨਫੋਸਿਸ 3.54 ਪ੍ਰਤੀਸ਼ਤ ਡਿੱਗ ਗਿਆ। ਇਸ ਤੋਂ ਇਲਾਵਾ, ਪਾਵਰ ਗਰਿੱਡ, ਈਟਰਨਲ, ਐਚਸੀਐਲ ਟੈਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਭਾਰਤੀ ਏਅਰਟੈੱਲ, ਇੰਡਸਇੰਡ ਬੈਂਕ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਐਨਟੀਪੀਸੀ, ਮਾਰੂਤੀ, ਟਾਟਾ ਮੋਟਰਜ਼ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਵੀ ਹੇਠਾਂ ਆ ਗਏ। ਦੂਜੇ ਪਾਸੇ, ਲਾਭ ਵਿੱਚ ਰਹਿਣ ਵਾਲੇ ਸਟਾਕਾਂ ਵਿੱਚ ਸਨ ਫਾਰਮਾ, ਅਡਾਨੀ ਪੋਰਟਸ, ਬਜਾਜ ਫਾਈਨੈਂਸ, ਸਟੇਟ ਬੈਂਕ ਆਫ਼ ਇੰਡੀਆ ਸ਼ਾਮਲ ਹਨ।