Stock Market Today: ਅਮਰੀਕੀ ਬਾਜ਼ਾਰ ਵਿੱਚ ਵਾਧੇ ਨੇ ਵਿਸ਼ਵ ਬਾਜ਼ਾਰ ਵਿੱਚ ਸਕਾਰਾਤਮਕ ਰੁਝਾਨ ਦਿੱਤਾ। ਇੱਕ ਪਾਸੇ, ਨਿਵੇਸ਼ਕ ਹੁਣ ਟੈਰਿਫ ਦਰਾਂ ਵਿੱਚ ਰਿਆਇਤਾਂ ਦੀ ਉਮੀਦ ਕਰ ਰਹੇ ਹਨ, ਜਦੋਂ ਕਿ ਦੂਜੇ ਪਾਸੇ ਮਹਿੰਗਾਈ ਦੇ ਅੰਕੜਿਆਂ ਨੇ ਉਨ੍ਹਾਂ ਨੂੰ ਬਾਜ਼ਾਰ ਪ੍ਰਤੀ ਆਸ਼ਾਵਾਦੀ ਬਣਾਇਆ ਹੈ।
Share Market, 02 May 2025: ਭਾਰਤੀ ਸਟਾਕ ਮਾਰਕੀਟ ਅੱਜ ਤੂਫਾਨੀ ਵਾਧੇ ਨਾਲ ਸ਼ੁਰੂ ਹੋਈ। ਪਿਛਲੇ ਕੁਝ ਦਿਨਾਂ ਤੋਂ ਹਰੇ ਨੋਟ ‘ਤੇ ਖੁੱਲ੍ਹ ਰਿਹਾ ਬਾਜ਼ਾਰ ਅੱਜ ਵੀ ਵਾਧੇ ਨਾਲ ਖੁੱਲ੍ਹਿਆ। ਦੋਵੇਂ ਪ੍ਰਮੁੱਖ ਸੂਚਕਾਂਕ BSE ਸੈਂਸੈਕਸ ਅਤੇ NSE ਨਿਫਟੀ ਅੱਜ ਵਾਧੇ ਨਾਲ ਕਾਰੋਬਾਰ ਕਰਦੇ ਦਿਖਾਈ ਦਿੱਤੇ। BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 500.81 ਅੰਕਾਂ ਦੀ ਛਾਲ ਮਾਰ ਕੇ 80,743.05 ਅੰਕਾਂ ‘ਤੇ ਪਹੁੰਚ ਗਿਆ; ਨਿਫਟੀ 110.65 ਅੰਕਾਂ ਦੀ ਤੇਜ਼ੀ ਨਾਲ 24,444.85 ਅੰਕਾਂ ‘ਤੇ ਪਹੁੰਚ ਗਿਆ।
ਥੋੜ੍ਹੀ ਦੇਰ ਵਿੱਚ, ਸੈਂਸੈਕਸ ਹੋਰ ਛਾਲ ਮਾਰ ਕੇ 816.41 ਅੰਕਾਂ ਦੇ ਵਾਧੇ ਨਾਲ 81,064.47 ‘ਤੇ ਕਾਰੋਬਾਰ ਕਰਨ ਲੱਗ ਪਿਆ ਅਤੇ ਨਿਫਟੀ 222.30 ਅੰਕਾਂ ਦੇ ਵਾਧੇ ਨਾਲ 24,556.50 ‘ਤੇ ਕਾਰੋਬਾਰ ਕਰਨ ਲੱਗ ਪਿਆ।
ਸੈਂਸੈਕਸ ਦੇ 30 ਸਟਾਕਾਂ ਚੋਂ 27 ਸਟਾਕ ਵਧੇ ਹਨ। ਅਡਾਨੀ ਪੋਰਟਸ ਸਟਾਕ 6.22% ਵਧਿਆ ਹੈ। ਇਸ ਦੇ ਨਾਲ ਹੀ, ਮਾਰੂਤੀ ਸਟਾਕ 3.55%, ਜ਼ੋਮੈਟੋ 2.39%, ਟਾਟਾ ਮੋਟਰਜ਼ 2.38%, ਟਾਟਾ ਸਟੀਲ 2.11% ਅਤੇ ਇੰਡਸਇੰਡ ਬੈਂਕ 2.04% ਵਧਿਆ ਹੈ। ਨੈਸਲੇ, ਬਜਾਜ ਫਿਨਸਰਵ ਅਤੇ ਐਚਯੂਐਲ ਵਿੱਚ ਥੋੜ੍ਹੀ ਗਿਰਾਵਟ ਆਈ ਹੈ।
ਨਿਫਟੀ ਦੇ 50 ਸਟਾਕਾਂ ਚੋਂ 42 ਸਟਾਕ ਵਧੇ ਹਨ। ਐਨਐਸਈ ਦੇ ਸਾਰੇ ਸੈਕਟਰ ਵਧੇ ਹਨ। ਧਾਤਾਂ 1.35%, ਤੇਲ ਅਤੇ ਗੈਸ 1.30%, ਆਟੋ 1.26%, ਆਈਟੀ 1.24% ਅਤੇ ਸਰਕਾਰੀ ਬੈਂਕਿੰਗ ਸੂਚਕਾਂਕ 1% ਵਧਿਆ ਹੈ।
ਕਿਉਂ ਵਧਿਆ ਸ਼ੇਅਰ ਬਾਜ਼ਾਰ
ਭਾਰਤ-ਪਾਕਿਸਤਾਨ ਸਰਹੱਦ ‘ਤੇ ਤਣਾਅ ਦੇ ਬਾਵਜੂਦ, ਅੱਜ ਭਾਰਤੀ ਸੂਚਕਾਂਕ ਜ਼ੋਰਦਾਰ ਢੰਗ ਨਾਲ ਵਧਿਆ ਕਿਉਂਕਿ ਵਿਸ਼ਵ ਬਾਜ਼ਾਰ ਸਕਾਰਾਤਮਕ ਰਿਹਾ। ਘਰੇਲੂ ਬਾਜ਼ਾਰ ਸੈਂਸੈਕਸ ਅਤੇ ਨਿਫਟੀ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਵਧੇ। ਭਾਰਤ-ਅਮਰੀਕਾ ਵਪਾਰ ਸਮਝੌਤੇ ਦੀਆਂ ਉਮੀਦਾਂ, ਅਪ੍ਰੈਲ ਵਿੱਚ ਰਿਕਾਰਡ ਉੱਚ GST ਸੰਗ੍ਰਹਿ ਅਤੇ ਵਿਦੇਸ਼ੀ ਪੂੰਜੀ ਦੇ ਲਗਾਤਾਰ ਪ੍ਰਵਾਹ ਨੇ ਨਿਵੇਸ਼ਕਾਂ ਦੀ ਭਾਵਨਾ ਨੂੰ ਵਧਾਇਆ। ਇਸ ਤੋਂ ਇਲਾਵਾ, ਵਿਸ਼ਵ ਬਾਜ਼ਾਰਾਂ ਵਿੱਚ ਮਜ਼ਬੂਤ ਰੁਝਾਨ ਨੇ ਵੀ ਬਾਜ਼ਾਰਾਂ ਵਿੱਚ ਆਸ਼ਾਵਾਦ ਵਧਾਇਆ।
Sensex ‘ਤੇ ਇਨ੍ਹਾਂ ਕੰਪਨੀਆਂ ਨੂੰ ਲਾਭ ਤੇ ਨੁਕਸਾਨ
ਸੈਂਸੈਕਸ ਵਿੱਚ ਸੂਚੀਬੱਧ 30 ਕੰਪਨੀਆਂ ਚੋਂ, ਅਡਾਨੀ ਪੋਰਟਸ ਦੇ ਸਟਾਕ ਵਿੱਚ ਲਗਭਗ ਪੰਜ ਪ੍ਰਤੀਸ਼ਤ ਦਾ ਵਾਧਾ ਹੋਇਆ। ਮਾਰੂਤੀ, ਇੰਡਸਇੰਡ ਬੈਂਕ, ਐਕਸਿਸ ਬੈਂਕ, ICICI ਬੈਂਕ, ਈਟਰਨਲ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਵੀ ਲਾਭ ਵਿੱਚ ਰਹੇ। ਦੂਜੇ ਪਾਸੇ, ਨੇਸਲੇ, ਟਾਈਟਨ, ਬਜਾਜ ਫਿਨਸਰਵ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ ਘਾਟੇ ਵਿੱਚ ਰਹੇ।