Share Market Today: ਭਾਰਤੀ ਸਟਾਕ ਮਾਰਕੀਟ ਅੱਜ ਫਲੈਟ ਸ਼ੁਰੂਆਤ ਕੀਤੀ। ਸ਼ੁਰੂਆਤੀ ਕਾਰੋਬਾਰੀ ਸੈਸ਼ਨ ‘ਚ ਸੈਂਸੈਕਸ ਅਤੇ ਨਿਫਟੀ ਦੋਵੇਂ ਹਰੇ ਨਿਸ਼ਾਨ ‘ਤੇ ਖੁੱਲ੍ਹੇ।
Stock Market Today: ਵਿਸ਼ਵਵਿਆਪੀ ਬਾਜ਼ਾਰ ਵਿੱਚ ਮਿਲੇ-ਜੁਲੇ ਸੰਕੇਤਾਂ ਦੇ ਵਿਚਕਾਰ, ਭਾਰਤੀ ਸਟਾਕ ਮਾਰਕੀਟ ‘ਚ 6 ਮਈ ਨੂੰ ਲਗਾਤਾਰ ਦੂਜੇ ਦਿਨ ਵਾਧਾ ਦੇਖਿਆ ਗਿਆ। ਸਵੇਰੇ ਲਗਭਗ 9.30 ਵਜੇ, ਸੈਂਸੈਕਸ ਲਗਭਗ 150 ਅੰਕ ਵਧਿਆ ਤੇ 80785.58 ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ, ਸ਼ੁਰੂਆਤੀ ਕਾਰੋਬਾਰ ਵਿੱਚ, ਨਿਫਟੀ 22 ਅੰਕਾਂ ਦੇ ਵਾਧੇ ਨਾਲ 24,500 ਨੂੰ ਪਾਰ ਕਰ ਗਿਆ ਹੈ। ਯੈੱਸ ਬੈਂਕ ਦੇ ਸਟਾਕ ਵਿੱਚ ਲਗਭਗ 8 ਪ੍ਰਤੀਸ਼ਤ ਦੀ ਛਾਲ ਲੱਗੀ ਹੈ। ਹਾਲਾਂਕਿ, ਫਾਰਮਾ ਸ਼ੇਅਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਇੱਕ ਦਿਨ ਪਹਿਲਾਂ ਸੋਮਵਾਰ ਨੂੰ, ਬੀਐਸਈ ਦਾ 30 ਸ਼ੇਅਰਾਂ ‘ਤੇ ਆਧਾਰਿਤ ਬੈਂਚਮਾਰਕ ਇੰਡੈਕਸ ਸੈਂਸੈਕਸ 294.85 ਅੰਕ ਜਾਂ 0.37 ਪ੍ਰਤੀਸ਼ਤ ਦੇ ਵਾਧੇ ਨਾਲ 80,796.84 ਅੰਕ ‘ਤੇ ਬੰਦ ਹੋਇਆ। ਇਹ ਚਾਰ ਮਹੀਨਿਆਂ ਤੋਂ ਵੱਧ ਸਮੇਂ ਵਿੱਚ ਇਸਦਾ ਸਭ ਤੋਂ ਉੱਚਾ ਬੰਦ ਪੱਧਰ ਹੈ। ਵਪਾਰ ਦੌਰਾਨ ਇੱਕ ਸਮੇਂ, ਸੈਂਸੈਕਸ 547.04 ਅੰਕ ਵਧ ਕੇ 81,049.03 ਅੰਕ ‘ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ (NSE) ਬੈਂਚਮਾਰਕ ਸੂਚਕਾਂਕ ਨਿਫਟੀ ਵੀ 114.45 ਅੰਕ ਜਾਂ 0.47 ਪ੍ਰਤੀਸ਼ਤ ਵਧ ਕੇ 24,461.15 ਅੰਕ ‘ਤੇ ਬੰਦ ਹੋਇਆ।
ਇੱਕ ਦਿਨ ਪਹਿਲਾਂ ਸਟਾਕ ਮਾਰਕੀਟ ਰਿਕਾਰਡ ਪੱਧਰ ‘ਤੇ ਹੋਇਆ
ਇਹ ਨਿਫਟੀ ਲਈ ਸਾਲ 2025 ਦਾ ਸਭ ਤੋਂ ਉੱਚਾ ਬੰਦ ਪੱਧਰ ਵੀ ਹੈ। ਸੈਂਸੈਕਸ ਕੰਪਨੀਆਂ ਚੋਂ, ਅਡਾਨੀ ਪੋਰਟਸ ਦੇ ਸਟਾਕ ਵਿੱਚ ਸਭ ਤੋਂ ਵੱਧ 6.29% ਵਾਧਾ ਦੇਖਿਆ ਗਿਆ। ਇਹ ਵਾਧਾ ਗੌਤਮ ਅਡਾਨੀ ਦੇ ਪ੍ਰਤੀਨਿਧੀਆਂ ਦੁਆਰਾ ਰਿਸ਼ਵਤਖੋਰੀ ਦੀ ਜਾਂਚ ਵਿੱਚ ਅਪਰਾਧਿਕ ਦੋਸ਼ਾਂ ਨੂੰ ਖਾਰਜ ਕਰਨ ਦੀ ਮੰਗ ਕਰਨ ਲਈ ਅਮਰੀਕੀ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਦੀਆਂ ਰਿਪੋਰਟਾਂ ਦੇ ਵਿਚਕਾਰ ਆਇਆ ਹੈ।
ਅਡਾਨੀ ਸਮੂਹ ਦੀਆਂ ਹੋਰ ਸਾਰੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰ ਵੀ ਵਾਧੇ ਨਾਲ ਬੰਦ ਹੋਏ। ਸੈਂਸੈਕਸ ਕੰਪਨੀਆਂ ਵਿੱਚੋਂ, ਬਜਾਜ ਫਿਨਸਰਵ, ਮਹਿੰਦਰਾ ਐਂਡ ਮਹਿੰਦਰਾ, ਈਟਰਨਲ (ਪਹਿਲਾਂ ਜ਼ੋਮੈਟੋ), ਪਾਵਰ ਗਰਿੱਡ, ITC, ਟਾਟਾ ਮੋਟਰਜ਼, ਏਸ਼ੀਅਨ ਪੇਂਟਸ ਅਤੇ ਹਿੰਦੁਸਤਾਨ ਯੂਨੀਲੀਵਰ ਨੇ ਵੀ ਮੁਨਾਫਾ ਕਮਾਇਆ। ਦੂਜੇ ਪਾਸੇ, ਕੋਟਕ ਮਹਿੰਦਰਾ ਬੈਂਕ ਵਿੱਚ 4.57 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ।
ਵਿੱਤੀ ਸਾਲ 2024-25 ਦੀ ਮਾਰਚ ਤਿਮਾਹੀ ਵਿੱਚ ਇਸ ਨਿੱਜੀ ਖੇਤਰ ਦੇ ਬੈਂਕ ਦਾ ਏਕੀਕ੍ਰਿਤ ਸ਼ੁੱਧ ਲਾਭ 7.57 ਪ੍ਰਤੀਸ਼ਤ ਘਟਿਆ। ਇਸ ਤੋਂ ਇਲਾਵਾ, ਸਟੇਟ ਬੈਂਕ ਆਫ਼ ਇੰਡੀਆ, ਐਕਸਿਸ ਬੈਂਕ, ਟਾਈਟਨ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ ਵੀ ਗਿਰਾਵਟ ਨਾਲ ਬੰਦ ਹੋਏ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸ਼ੁੱਕਰਵਾਰ ਨੂੰ 2,769.81 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦਦਾਰੀ ਕੀਤੀ।