ਵਾਇਰਲ ਹੋਇਆ ਸੁਨੰਦਾ ਸ਼ਰਮਾ ਦਾ ਲਾਈਵ ਸ਼ੋਅ, ਫੈਨਜ਼ ਨੇ ਕਿਹਾ – ਸਾਡਾ ਨੰਬਰ ਕਦੋਂ?
Sunanda Sharma live show; ਪੰਜਾਬੀ ਸਿੰਗਰ Sunanda Sharma ਨੂੰ ਲਾਈਵ ਸ਼ੋਅ ਦੌਰਾਨ ਇਕ ਫੈਨ ਨੇ ਕੀਤਾ ਪ੍ਰਪੋਜ਼: ਪੋਸਟਰ ‘ਤੇ ਲਿਖਿਆ – “ਮੇਰੀ ਮੰਮੀ ਨੂੰ ਪਸੰਦ ਹੈ ਤੂੰ”, ਸੁਨੰਦਾ ਦਾ ਮਜ਼ੇਦਾਰ ਜਵਾਬ
ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਨੂੰ ਲਾਈਵ ਕਨਸਰਟ ਦੌਰਾਨ ਇਕ ਫੈਨ ਨੇ ਬਹੁਤ ਹੀ ਨਿਰਾਲੇ ਢੰਗ ਨਾਲ ਪ੍ਰਪੋਜ਼ ਕੀਤਾ। ਭੀੜ ਵਿੱਚ ਖੜ੍ਹੇ ਉਸ ਫੈਨ ਨੇ ਦਿਲ ਦੇ ਆਕਾਰ ਵਾਲੇ ਪੋਸਟਰ ‘ਤੇ ਲਿਖਿਆ ਸੀ – “ਮੇਰੀ ਮੰਮੀ ਨੂੰ ਪਸੰਦ ਹੈ ਤੂੰ।” ਇਹ ਦੇਖ ਕੇ ਸੁਨੰਦਾ ਨੇ ਹੱਸਦੇ ਹੋਏ ਜਵਾਬ ਦਿੱਤਾ – “ਪਰ ਮੇਰੀ ਮੰਮੀ ਨੂੰ ਵੀ ਤਾਂ ਪਸੰਦ ਆਉਣਾ ਚਾਹੀਦਾ ਏ!”
ਸੁਨੰਦਾ ਨੇ ਫੈਨ ਨੂੰ ਸਟੇਜ ‘ਤੇ ਬੁਲਾਇਆ, ਉਸਨੂੰ ਗਲੇ ਲਗਾਇਆ ਅਤੇ ਉਸ ਨਾਲ ਡਾਂਸ ਵੀ ਕੀਤਾ। ਇਸ ਖ਼ਾਸ ਪਲ ਦੀ ਵੀਡੀਓ ਖੁਦ ਸਿੰਗਰ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ, ਜਿਸਨੂੰ ਫੈਨਜ਼ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ।
ਪੋਸਟਰ ਨੇ ਖਿੱਚਿਆ ਸਭ ਦਾ ਧਿਆਨ
ਲਾਈਵ ਸ਼ੋਅ ਦੌਰਾਨ ਇਕ ਫੈਨ ਹੱਥ ਵਿੱਚ ਦਿਲ ਦੇ ਆਕਾਰ ਵਾਲਾ ਚਾਰਟ ਲੈ ਕੇ ਖੜ੍ਹਾ ਸੀ। ਸੁਨੰਦਾ ਨੇ ਜਦੋਂ ਉਸ ‘ਤੇ ਲਿਖਿਆ ਮੈਸੇਜ ਪੜ੍ਹਿਆ ਤਾਂ ਮਜ਼ਾਕੀਆ ਅੰਦਾਜ਼ ‘ਚ ਰਿਐਕਟ ਕੀਤਾ। ਉਨ੍ਹਾਂ ਨੇ ਹੱਸਦਿਆਂ ਕਿਹਾ ਕਿ “ਮੇਰੀ ਮੰਮੀ ਨੂੰ ਵੀ ਤਾਂ ਪਸੰਦ ਆਉਣਾ ਚਾਹੀਦਾ ਏ।”
ਫੈਨਜ਼ ਨੂੰ ਗਲੇ ਲਗਾਇਆ, ਤਸਵੀਰਾਂ ਵੀ ਖਿੱਚਵਾਈਆਂ
ਮਜ਼ਾਕ ਕਰਨ ਤੋਂ ਬਾਅਦ ਸੁਨੰਦਾ ਨੇ ਫੈਨ ਨੂੰ ਗਲੇ ਲਗਾਇਆ, ਉਸ ਨਾਲ ਡਾਂਸ ਕੀਤਾ ਅਤੇ ਤਸਵੀਰਾਂ ਵੀ ਖਿੱਚਵਾਈਆਂ। ਉਨ੍ਹਾਂ ਨੇ ਆਪਣੇ ਫੈਨਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਤਾਕਤ ਹਨ।
24 ਘੰਟਿਆਂ ਵਿੱਚ ਮਿਲੇ 12 ਲੱਖ ਤੋਂ ਵੱਧ ਲਾਈਕ
ਸੁਨੰਦਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ। ਸਿਰਫ਼ 24 ਘੰਟਿਆਂ ਵਿੱਚ ਇਸ ਵੀਡੀਓ ਨੂੰ 12 ਲੱਖ ਤੋਂ ਵੱਧ ਲਾਈਕ, 4800 ਤੋਂ ਜ਼ਿਆਦਾ ਕਮੈਂਟ ਅਤੇ ਕਰੀਬ 48 ਹਜ਼ਾਰ ਸ਼ੇਅਰ ਮਿਲੇ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਫੈਨਜ਼ ਨੇ ਮਜ਼ਾਕੀਆ ਅੰਦਾਜ਼ ‘ਚ ਲਿਖਣਾ ਸ਼ੁਰੂ ਕਰ ਦਿੱਤਾ – “ਸੁਨੰਦਾ ਦੀਦੀ, ਸਾਡਾ ਨੰਬਰ ਕਦੋਂ ਆਏਗਾ?” ਸੁਨੰਦਾ ਨੇ ਵੀ ਕਈ ਫੈਨਜ਼ ਦੀਆਂ ਸਟੋਰੀਆਂ ਰੀ-ਸ਼ੇਅਰ ਕਰਦਿਆਂ ਜਵਾਬ ਦਿੱਤਾ – “ਹਾਹਾ… ਅਗਲੇ ਸ਼ੋਅ ‘ਚ ਆ ਜਾਓ।”
ਇੱਕ ਫੈਨ ਨੇ ਤਾਂ ਸੁਨੰਦਾ ਦੇ ਸਟਾਈਲ ਦੀ ਨਕਲ ਕਰਦੇ ਹੋਏ ਵੀਡੀਓ ਵੀ ਬਣਾਈ। ਇਸ ‘ਤੇ ਵੀ ਸਿੰਗਰ ਨੇ ਪਿਆਰ ਦਿਖਾਇਆ ਅਤੇ ਲਿਖਿਆ – “ਆ ਜਾਓ ਕੱਲ੍ਹ ਵਾਲੇ ਸ਼ੋਅ ‘ਚ।”