Punjab News: ਸੁਖਮਨਪ੍ਰੀਤ ਸਿੰਘ ਨੇ 10 ਦਿਨ ਪਹਿਲਾਂ ਹੀ 10ਵੀਂ ’ਚੋ ਫਸਟ ਡਵੀਜਨ ਨੰਬਰ ਲੈ ਕੇ ਪਾਸ ਹੋ ਕੇ 11ਵੀਂ ’ਚ ਹਰਦੋਰਵਾਲ ਸਕੂਲ ’ਚ ਦਾਖਲਾ ਲਿਆ ਸੀ।
Road Accident in Dera Baba Nanak: ਬੀਤੀ ਰਾਤ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਮਰਾਏ ’ਚ ਵੱਡਾ ਦਖਾਂਤ ਵਾਪਰਇਆ। ਇੱਥੇ ਇੱਕ ਭਿਆਨਕ ਰੋਡ ਐਕਸੀਡੈਂਟ ‘ਚ 11ਵੀਂ ‘ਚ ਪੜ੍ਹਦੇ ਸੁਖਮਨਪ੍ਰੀਤ ਦੀ ਦਰਦਨਾਕ ਮੌਤ ਹੋ ਗਈ। ਜਿਸ ਮਗਰੋਂ ਪਿੰਡ ‘ਚ ਸੋਗ ਦਾ ਮਾਹੌਲ ਹੈ।
ਮ੍ਰਿਤਕ ਸੁਖਮਨਪ੍ਰੀਤ ਸਿੰਘ 11ਵੀਂ ’ਚ ਪੜ੍ਹਦਾ ਸੀ ਅਤੇ ਮੇਜਰ ਸਿੰਘ ਦਾ ਪੁੱਤਰ ਸੀ। ਜਿਸ ਦੀ ਇੱਕ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਮਿਲੀ। ਇਸ ਸਬੰਧੀ ਪਿੰਡ ਸਮਰਾਏ ਦੇ ਸਰਪੰਚ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਸੁਖਮਨਪ੍ਰੀਤ ਸਿੰਘ ਆਪਣੇ ਬੁਲਟ ‘ਤੇ ਪਿੰਡ ਸਮਾਰਏ ਤੋਂ ਅਮ੍ਰਿਤਸਰ ਵਾਲੇ ਪਾਸੇ ਪਿੰਡ ਬੱਲ ਕਲਾਂ ਜਾ ਰਿਹਾ ਸੀ। ਜਦੋਂ ਉਹ ਪਿੰਡ ਸੋਹੀਆਂ ਦੇ ਅੱਡੇ ਨਜਦੀਕ ਪਹੁੰਚਿਆ ਤਾਂ ਅੱਗੋਂ ਆ ਰਹੀ ਥਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ। ਜਿਸ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਉਸ ਦੇ ਬੁੱਲਟ ਨੂੰ ਅੱਗ ਲੱਗ ਗਈ।

ਹਾਦਸੇ ‘ਚ ਸੁਖਮਨਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸੁਖਮਨਪ੍ਰੀਤ ਸਿੰਘ ਨੇ 10 ਦਿਨ ਪਹਿਲਾਂ ਹੀ 10ਵੀਂ ’ਚੋ ਫਸਟ ਡਵੀਜਨ ਨੰਬਰ ਲੈ ਕੇ ਪਾਸ ਹੋ ਕੇ 11ਵੀਂ ’ਚ ਹਰਦੋਰਵਾਲ ਸਕੂਲ ’ਚ ਦਾਖਲਾ ਲਿਆ ਸੀ। ਇਸ ਦੇ ਨਾਲ ਹੀ ਉਹ ਅਮ੍ਰਿਤਸਰ ‘ਚ ਪੀਟੀਈ ਦੀਆਂ ਕਲਾਸਾਂ ਲਗਾਉਣ ਜਾਂਦਾ ਸੀ।