Sangrur News: ਅੱਜ ਹੋਈ ਅੱਗ ਦੀ ਘਟਨਾ ‘ਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਕਾਂਸਲ ਦੀ ਹੱਟੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਜਿਸ ਵਿੱਚ ਸੜ ਕੇ ਕੋਈ ਵੀ ਚੀਜ਼ ਨਹੀਂ ਬਚੀ।
Readymade Clothing Shop Fire: ਤੜਕਸਾਰ ਹੀ ਬਾਜ਼ਾਰ ‘ਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਗੁੱਸੇ ਵਿੱਚ ਆਏ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰ ਦਿੱਤਾ। ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਸੜਕ ‘ਤੇ ਧਰਨਾ ਲਗਾਈ। ਇਸ ਦੌਰਾਨ ਉਨ੍ਹਾਂ ਨੇ ਨਗਰ ਪੰਚਾਇਤ ਕਮੇਟੀ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ ਅਤੇ ਫਾਇਰ ਬ੍ਰਿਗੇਡ ਮਸ਼ੀਨ ਦਿੜ੍ਹਬਾ ਵਿੱਚ ਨਾ ਹੋਣ ਖਿਲਾਫ ਵੀ ਪ੍ਰਦਰਸ਼ਨ ਕੀਤਾ।
ਗੁੱਸੇ ਵਿੱਚ ਆਏ ਸ਼ਹਿਰ ਵਾਸੀਆਂ ਨੇ ਇਲਜ਼ਾਮ ਲਗਾਏ ਕਿ ਹਰ ਆਏ ਦਿਨ ਅੱਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਦਿੜ੍ਹਬਾ ਸ਼ਹਿਰ ਅੰਦਰ ਫਾਇਰ ਮਸ਼ੀਨ ਦਾ ਨਾ ਹੋਣਾ ਇੱਕ ਬਹੁਤ ਹੀ ਚਿੰਤਾਜਨਕ ਸਵਾਲ ਹੈ। ਦੁਕਾਨਦਾਰਾਂ ਨੇ ਕਿਹਾ ਕਿ ਉਹ ਦਿੜ੍ਹਬਾ ਹਲਕੇ ਤੋਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੀ ਕਈ ਵਾਰ ਇਸ ਸਬੰਧੀ ਸ਼ਿਕਾਇਤ ਦੇ ਚੁੱਕੇ ਹਨ ਪਰ ਮਸ਼ੀਨ ਵੱਲ ਕੋਈ ਧਿਆਨ ਨਹੀਂ ਦੇ ਰਿਹਾ।

ਦੱਸ ਦਈਏ ਕਿ ਅੱਜ ਹੋਈ ਅੱਗ ਦੀ ਘਟਨਾ ‘ਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਕਾਂਸਲ ਦੀ ਹੱਟੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਜਿਸ ਵਿੱਚ ਸੜ ਕੇ ਕੋਈ ਵੀ ਚੀਜ਼ ਨਹੀਂ ਬਚੀ। ਆਲੇ ਦੁਆਲੇ ਅਤੇ ਸਮਾਜ ਸੇਵੀ ਸੰਸਥਾਵਾਂ ਡੇਰਾ ਪ੍ਰੇਮੀਆਂ ਨੇ ਰਲ ਕੇ ਮਦਦ ਕੀਤੀ ਅਤੇ ਅੱਗ ‘ਤੇ ਕਾਬੂ ਪਾਇਆ। ਪਰ ਉਦੋਂ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ।
ਅੱਗ ਲੱਗਣ ਦੀ ਘਟਨਾ ਤੋਂ ਕਾਫ਼ੀ ਸਮੇਂ ਬਾਅਦ ਸੁਨਾਮ ਤੋਂ ਆਈ ਫਾਇਰ ਮਸ਼ੀਨ ਨੇ ਜਦੋਂ ਮਸ਼ੀਨ ਚਲਾਉਣੀ ਸ਼ੁਰੂ ਕੀਤੀ ਤਾਂ ਸ਼ਹਿਰ ਵਾਸੀਆਂ ਨੇ ਉਨ੍ਹਾਂ ਖਿਲਾਫ ਵੀ ਰੋਸ ਪ੍ਰਗਟ ਕੀਤਾ। ਦੂਸਰੇ ਪਾਸੇ ਸ਼ਹਿਰ ਵਾਸੀਆਂ ਨੇ ਆਪਣੇ ਪੱਧਰ ‘ਤੇ ਉਕਤ ਦੁਕਾਨਦਾਰ ਨਾਲ ਸਹਾਰਾ ਬਣ ਕੇ ਉਸ ਦੀ ਮਾਲੀ ਮਦਦ ਕਰਨ ਦਾ ਫੈਸਲਾ ਵੀ ਕੀਤਾ। ਇਸ ਮੌਕੇ ਨਗਰ ਪੰਚਾਇਤ ਕਮੇਟੀ ਦੇ ਪ੍ਰਧਾਨ ਮਨਿੰਦਰ ਘੁਮਾਣ ਦੇ ਖਿਲਾਫ ਵੀ ਰੋਸ ਜ਼ਾਹਿਰ ਕੀਤਾ ਗਿਆ।