Narinderdeep Singh’s death case; ਬੀਤੇ ਦਿਨ ਹੀ ਮੰਡੀ ਦੇ ਰਹਿਣ ਵਾਲੇ ਅਧਿਆਪਕ ਨਰਿੰਦਰਦੀਪ ਸਿੰਘ ਦੀ ਪੁਲਿਸ ਕਸਟਡੀ ਦੇ ਦੌਰਾਨ ਗੋਲੀਆਂ ਨਾਲ ਮੌਤ ਹੋ ਗਈ ਸੀ। ਇਸ ਮਾਮਲੇ ਸਬੰਧੀ ਪੀੜਿਤ ਪਰਿਵਾਰ ਦੇ ਵੱਲੋਂ ਨਰਿੰਦਰ ਦੀਪ ਸਿੰਘ ਨੂੰ ਥਰਡ ਡਿਗਰੀ ਟੋਰਚਰ ਕੀਤੇ ਜਾਣ ਦੇ ਆਰੋਪ ਲਗਾਉਂਦੇ ਹੋਇਆ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਮਾਮਲੇ ਸਬੰਧੀ ਪੀੜਿਤ ਪਰਿਵਾਰ ਦੇ ਵੱਲੋ ਇਨਸਾਫ ਦੀ ਮੰਗ ਨੂੰ ਲੈ ਕੇ ਐਸਐਸਪੀ ਬਠਿੰਡਾ ਦਫਤਰ ਦੇ ਬਾਹਰ ਇਕੱਠ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੀ ਸ਼ਾਮਿਲ ਹੋਈਆਂ।
ਇਸ ਦੌਰਾਨ ਨਰਿੰਦਰ ਦੀਪ ਸਿੰਘ ਦੇ ਪਿਤਾ ਰਣਜੀਤ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਸਰਕਾਰ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਤੇ ਕੋਈ ਭਰੋਸਾ ਨਹੀਂ ਕਿਉਂਕਿ ਨਰਿੰਦਰਦੀਪ ਸਿੰਘ ਨੂੰ ਮਾਰਨ ਵਾਲੇ ਹੀ ਸਰਕਾਰ ਦੇ ਬੰਦੇ ਹਨ ਅਤੇ ਉਹਨਾਂ ਤੋਂ ਕਿਸ ਤਰੀਕੇ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਨਰਿੰਦਰਦੀਪ ਸਿੰਘ ਦੇ ਪਿਤਾ ਦੇ ਵੱਲੋਂ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਹੋਇਆ ਕਿਹਾ ਕਿ ਉਹਨਾਂ ਦਾ ਇੱਕ ਬੇਟਾ ਜੋ ਹਲੇ ਛੋਟਾ ਹੈ ਉਸਦੇ ਭਵਿੱਖ ਦੇ ਬਾਰੇ ਸਰਕਾਰ ਕੰਪਨਸੇਸ਼ਨ ਦੇਵੇ ਅਤੇ ਵੱਡੀ ਬੇਟੀ ਹੈ ਉਸ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ।
ਧਰਨੇ ਦੇ ਵਿੱਚ ਸ਼ਾਮਿਲ ਹੋਈਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸਿਹਤ ਧੰਨਵਾਦ ਕਰਦਿਆਂ ਹੋਇਆ ਨਰਿੰਦਰ ਦੀਪ ਸਿੰਘ ਦੀ ਧਰਮ ਪਤਨੀ ਨੈਨਸੀ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਮੇਰੇ ਪਤੀ ਨਰਿੰਦਰਦੀਪ ਸਿੰਘ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਕੇ ਵੱਖ-ਵੱਖ ਥਾਵਾਂ ਤੇ ਕਰੰਟ ਲਗਾਇਆ ਗਿਆ ਅਤੇ ਇੰਟੈਰੋਗੇਸ਼ਨ ਦੇ ਦੌਰਾਨ ਉਸ ਦੀ ਮੌਤ ਹੋਈ ਹੈ। ਇਸ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਇਸੇ ਕਾਰਨ ਅਸੀਂ ਆਪਣਾ ਰੋਸ ਜਾਹਿਰ ਕਰਨ ਦੇ ਲਈ ਇੱਥੇ ਇਕੱਠੇ ਹੋਏ ਹਾਂ।