Bhai Ranjit Singh Ji Dhadrianwale; ਬੇਅਦਬੀਆ ‘ਤੇ ਬਣ ਰਹੇ ਕਨੂੰਨ ਦੇ ਸਬੰਧ ‘ਚ ਸਿੱਖ ਧਰਮ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਜਿੱਥੇ ਇਸ ਬਣ ਰਹੇ ਕਨੂੰਨ ਦੀ ਸ਼ਲਾਘਾ ਕੀਤੀ ਗਈ ਉਥੇ ਹੀ ਉਹਨਾਂ ਕਿਹਾ ਕਿ ਸਾਰੇ ਧਰਮ ਗ੍ਰੰਥ ਸਤਿਕਾਰ ਯੋਗ ਹਨ, ਕਿਸੇ ਵੀ ਧਰਮ ਦੀ ਬੇਅਦਬੀ ਨਾ ਹੋਵੇ ਅਤੇ ਜੇਕਰ ਅਜਿਹਾ ਕਨੂੰਨ ਬਣਦਾ ਹੈ ਤਾਂ ਅਜਿਹੇ ਕੰਮ ਕਰਨ ਵਾਲੇ ਆਦਮੀ ਅਜਿਹੇ ਕੰਮ ਕਰਨ ਤੋ ਜਰੂਰ ਡਰੇਗਾ, ਪਰ ਉਹਨਾਂ ਕਿਹਾ ਕਿ ਇਸ ਕਨੂੰਨ ਦਾ ਕਿਤੇ ਦੁਰਉਪਯੋਗ ਹੋਣਾ ਸ਼ੁਰੂ ਨਾ ਹੋ ਜਾਵੇ, ਜਿਵੇ ਕਿ ‘ਕਰੇ ਕੋਈ ਤੇ ਭਰੇ ਕੋਈ।
ਉਹਨਾਂ ਕਿਹਾ ਕਿ ਕਈ ਵਾਰ ਅਜਿਹੇ ਕਨੂੰਨਾਂ ਦੀ ਗਲਤ ਵਰਤੋ ਹੋਣ ਲੱਗ ਜਾਂਦੀ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਪਾਸੇ ਜਰੂਰ ਧਿਆਨ ਦੇਣਾ ਪਵੇਗਾ ਕਿ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਨਾ ਹੋਵੇ । ਖੈਰ ਪੰਜਾਬ ਸਰਕਾਰ ਵੱਲੋਂ ਬਣਾ ਰਹੇ ਇਸ ਕਨੂੰਨ ਦੀ ਹਰ ਪਾਸੇ ਕਾਫ਼ੀ ਸ਼ਲਾਗਾ ਹੋ ਰਹੀ ਹੈ, ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ‘ਚ ਬੇਅਦਬੀ ਕਨੂੰਨ ‘ਤੇ ਸਰਕਾਰ ਵਲੋਂ ਕਦੋਂ ਮੋਹਰ ਲੱਗੇਗੀ।