Fridkot Grains distributed door to door:ਇੱਕ ਪਾਸੇ ਜਿੱਥੇ ਅੱਗ ਨੇ ਲੱਖਾਂ ਕਿਸਾਨਾਂ ਦੇ ਚੁੱਲੇ ਠੰਡੇ ਕਰ ਦਿੱਤੇ ਉੱਥੇ ਹੀ ਭਾਰੀ ਨੁਕਸਾਨ ਵੀ ਕਿਸਾਨਾਂ ਨੂੰ ਝੱਲਣਾ ਪਿਆ ਹੈ ਜਿਸ ਕਰਕੇ ਇਸ ਸਮੇਂ ਪੰਜਾਬ ਵਿਚ ਅੱਗ ਦਾ ਸ਼ਿਕਾਰ ਹੋਏ ਕਿਸਾਨਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਤਮਾਮ ਕਿਸਾਨ ਇਸ ਵਕਤ ਉਡੀਕ ਕਰ ਰਹੇ ਨੇ ਕਿ ਸਰਕਾਰ ਕਦੋਂ ਉਹਨਾਂ ਦੀ ਬਾਂਹ ਫੜੇਗੀ।
ਫਰੀਦਕੋਟ ਦੇ ਪਿੰਡ ਢਿਲਵਾਂ ਦੇ ਰਹਿਣ ਵਾਲੇ ਲੋਕਾਂ ਵੱਲੋਂ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਜਿਸ ਦੇ ਤਹਿਤ ਇਹ ਨੌਜਵਾਨ ਸੁਭਾ ਹੀ ਟਰਾਲੀਆਂ ਲੈ ਕੇ ਗਲੀਆਂ ਵਿੱਚ ਨਿਕਲ ਪੈਂਦੇ ਨੇ ਅਤੇ ਘਰ ਘਰ ਜਾ ਕੇ ਉਨਾਂ ਕਿਸਾਨਾਂ ਦੇ ਲਈ ਕਣਕ ਇਕੱਠੀ ਕਰਦੇ ਨੇ ਜਿਨਾਂ ਦੀ ਫਸਲ ਇਸ ਵਾਰ ਭਿਆਨਕ ਅੱਗ ਨੇ ਤਬਾਹ ਕਰ ਦਿੱਤੀ ਦੂਜੇ ਪਾਸੇ ਪਿੰਡ ਵਾਸੀ ਵੀ ਕਿਸੇ ਨੂੰ ਘਰੋਂ ਖਾਲੀ ਵਾਪਸ ਨਹੀਂ ਮੋੜ ਰਿਹਾ, ਕੋਈ ਪੈਸੇ ਦੇ ਰਿਹਾ ਹੈ ਅਤੇ ਕੋਈ ਕਣਕ ਦੀਆਂ ਬੋਰੀਆਂ ਕਈ ਕਿਸਾਨ ਤਾ ਕਣਕ ਦੀਆਂ ਢੇਰੀਆਂ ਦੀ ਢੇਰੀਆਂ ਪੀੜਤ ਕਿਸਾਨਾਂ ਦੇ ਲਈ ਦਿਲ ਖੋਲ ਕੇ ਦੇ ਰਹੇ ਨੇ ਇਸ ਪਿੰਡ ਦੀ ਚਰਚਾ ਅੱਜ ਪੂਰੇ ਪੰਜਾਬ ਵਿੱਚ ਹੋ ਰਹੀ ਹੈ।
ਇਸ ਮੌਕੇ ਪਿੰਡ ਦੇ ਨੌਜਵਾਨਾਂ ਦਾ ਕਹਿਣਾ ਸੀ ਕਿ ਸਾਡੇ ਪਿੰਡ ਦੇ ਕਈ ਕਿਸਾਨਾਂ ਦੀ ਫਸਲ 99 ਸੜਕੇ ਸਵਾਹ ਹੋ ਗਈ ਜਿਸ ਕਰਕੇ ਉਹਨਾਂ ਦੀ ਹਾਲਤ ਬੇਹਦ ਤਰਸਯੋਗ ਬਣੀ ਹੋਈ ਹੈ ਇਸ ਕਰਕੇ ਸਾਰੇ ਪਿੰਡ ਵਾਲਿਆਂ ਨੇ ਫੈਸਲਾ ਲਿਆ ਕਿ ਇਹਨਾਂ ਕਿਸਾਨਾਂ ਦੀ ਬਾਂਹ ਫੜੀ ਜਾਵੇ ਅਤੇ ਅਸੀਂ ਹਰ ਘਰ ਵਿੱਚੋਂ ਕਣਕ ਇਕੱਠੀ ਕਰ ਰਹੇ ਹਾਂ ਕੋਈ ਪੈਸੇ ਦੇ ਰਿਹਾ ਅਤੇ ਕੋਈ ਕਣਕ ਦੇ ਰਿਹਾ ਹੈ ਹਰ ਕੋਈ ਇਸ ਕਾਰਜ ਵਿੱਚ ਵੱਧ ਚੜ ਕੇ ਹਿੱਸਾ ਲੈ ਰਿਹਾ ਤਾਂ ਕਿ ਅੱਗ ਦਾ ਸ਼ਿਕਾਰ ਹੋਏ ਕਿਸਾਨਾਂ ਦੀ ਬਾਂਹ ਫੜੀ ਜਾ ਸਕੇ
ਇਸ ਦੇ ਨਾਲ ਹੀ ਅੱਗ ਦਾ ਸ਼ਿਕਾਰ ਹੋਏ ਕਿਸਾਨ ਨੇ ਦੱਸਿਆ ਕਿ ਉਹਨਾਂ ਦੇ ਪੱਕੇ ਭਾਈ ਫਸਲ ਅੱਗ ਦੇ ਹੇਠ ਆ ਗਈ ਜਿਸ ਕਰਕੇ ਉਹਨਾਂ ਕੋਲ ਖਾਣ ਜੋਗੇ ਦਾਣੇ ਵੀ ਨਹੀਂ ਬਚੇ ਅਤੇ ਕੁਝ ਵਾਹਣ ਉਹਨਾਂ ਨੇ ਠੇਕੇ ਤੇ ਲਿਆ ਸੀ ਉਹ ਵੀ ਸੜ ਕੇ ਸਵਾਹ ਹੋ ਗਿਆ ਹੁਣ ਉਹ ਵੀ ਪਿੰਡ ਵਾਸੀਆਂ ਦੇ ਨਾਲ ਸੇਵਾ ਕਾਰਜ ਵਿੱਚ ਲੱਗੇ ਹੋਏ ਨੇ ਜਿਸ ਨਾਲ ਸਾਡੇ ਵਰਗੇ ਕਿਸਾਨਾਂ ਨੂੰ ਕੁਝ ਰਾਹਤ ਮਿਲੇਗੀ ਅਸੀਂ ਇਹਨਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਾਂ।
ਇਸ ਦੌਰਾਨ ਜਦੋਂ ਪਿੰਡ ਢਿਲਵਾਂ ਦੇ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੱਗ ਨਾਲ ਸਾਡੇ ਪਿੰਡ ਦੇ ਕਾਫੀ ਕਿਸਾਨਾਂ ਦਾ ਨੁਕਸਾਨ ਹੋਇਆ ਅਤੇ ਕਈਆਂ ਦੇ ਦਾ ਖਾਣ ਜੋਗੇ ਦਾਣੇ ਵੀ ਨਹੀਂ ਬਚੇ ਉਹਨਾਂ ਕਿਹਾ ਕਿ ਸਾਡੇ ਪਿੰਡ ਦੇ ਨੌਜਵਾਨਾਂ ਵੱਲੋਂ ਇਹ ਸਲਾਹ ਕੀਤੀ ਗਈ ਕਿ ਪੂਰੇ ਪਿੰਡ ਵਿੱਚੋਂ ਕਣਕ ਇਕੱਠੀ ਕਰਕੇ ਇਹਨਾਂ ਪੀੜਿਤ ਕਿਸਾਨਾਂ ਦੀ ਮਦਦ ਕੀਤੀ ਜਾਵੇ ਜਿਸ ਦੇ ਅਨੁਸਾਰ ਅਸੀਂ ਜਿਸ ਵਿੱਚ ਘਰ ਵਿੱਚ ਜਾਂਦੇ ਹਾਂ ਉਥੋਂ ਹੀ ਸਾਨੂੰ ਵੱਡੀ ਮਾਤਰਾ ਵਿੱਚ ਕਣਕ ਅਤੇ ਪੈਸੇ ਲੋਕ ਦੇ ਰਹੇ ਨੇ ਜਿਸ ਨਾਲ ਅਸੀਂ ਉਹਨਾਂ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨਾਂ ਦੀ ਫਸਲ ਸੜ ਕੇ ਸੁਆਹ ਹੋ ਗਈ ਬੇਸ਼ੱਕ ਅਸੀਂ ਉਹਨਾਂ ਦੀ ਪੂਰੀ ਭਰਪਾਈ ਤਾਂ ਨਹੀਂ ਕਰ ਸਕਦੇ ਪਰ ਜਖਮ ਤੇ ਥੋੜਾ ਬਹੁਤ ਮੱਲਮ ਲਗਾਉਣ ਦੀ ਕੋਸ਼ਿਸ਼ ਜਰੂਰ ਕਰ ਰਹੇ ਹਾਂ।