Punjab News; ਸੰਗਰੂਰ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹਨ, ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਬੀਤੀ ਰਾਤ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਨਮੋਲ ਦੇ ਵਿੱਚ ਚੂਹੜ ਸਿੰਘ ਦੇ ਘਰ ਬੀਤੀ ਰਾਤ ਚੋਰਾਂ ਨੇ 92 ਤੋਲੇ ਸੋਨਾ ਤੇ ਦੋ ਲੱਖ 35 ਹਜ਼ਾਰ ਕਰੀਬ ਦੇ ਤਕਰੀਬਨ ਨਗਦੀ ਦੇ ਉੱਪਰ ਕੀਤਾ ਹੱਥ ਸਾਫ ਕੀਤਾ।
ਇਸ ਸਬੰਧੀ ਭੋਲਾ ਸਿੰਘ ਨੰਬਰਦਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅਤੇ ਉਸਦੀ ਘਰਵਾਲੀ ਦੇ ਨਾਲ ਉਸਦੀ ਨੂੰਹ ਅਤੇ ਉਸਦੀ ਪੋਤੀ ਇੱਕ ਕਮਰੇ ਦੇ ਵਿੱਚ ਸੁੱਤੇ ਪਏ ਸਨ। 12 ਤੋਂ ਲੈ ਕੇ ਤਿੰਨ ਵਜੇ ਦੇ ਕਰੀਬ ਚੋਰ ਉਹਨਾਂ ਦੇ ਘਰ ਦੇ ਵਿੱਚ ਰਾਤ ਨੂੰ ਦਾਖਲ ਹੁੰਦੇ ਹਨ ਅਤੇ ਸਟੋਰ ਰੂਮ ਦਾ ਦਰਵਾਜ਼ਾ ਤੋੜ ਕੇ ਉਹ ਅੰਦਰ ਪਈਆਂ ਪੇਟੀਆਂ ਅਤੇ ਅਲਮਾਰੀਆਂ ਦੇ ਵਿੱਚ ਪਿਆ ਸੋਨਾ ਅਤੇ ਦੂਸਰੇ ਦੋ ਬੈਡਰੂਮਾਂ ਦੇ ਵਿੱਚ ਅਲਮਾਰੀਆਂ ਦੇ ਅੰਦਰ ਪਏ ਗਹਿਣੇ ਚੋਰੀ ਕਰਕੇ ਘਰ ਦੇ ਪਿਛਲੇ ਗੇਟ ਰਾਹੀਂ ਭੱਜ ਗਏ, ਭੋਲਾ ਸਿੰਘ ਦੇ ਭਤੀਜੇ ਰਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਚਾਚਾ ਦੇ ਘਰ ਰਾਤ ਚੋਰੀ ਹੋਈ ਹੈ ਜਿਸ ਦੇ ਵਿੱਚ ਚੋਰ ਉਹਨਾਂ ਦੇ ਵਿਦੇਸ਼ ਰਹਿ ਰਹੇ ਬੇਟੇ ਅਤੇ ਬੇਟੀਆਂ ਦੇ 92 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਦੋ ਲੱਖ 35 ਨਗਦੀ ਲੈ ਕੇ ਰਫੂ ਚੱਕਰ ਹੋ ਗਏ ਹਨ ਅਸੀਂ ਇਹੀ ਮੰਗ ਕਰਦੇ ਹਾਂ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰਕੇ ਚੋਰਾਂ ਨੂੰ ਜਲਦ ਤੋਂ ਜਲਦ ਫੜੇ।
ਪਿੰਡ ਦੇ ਸਰਪੰਚ ਬਾਬੂ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੂਹੜ ਸਿੰਘ ਉਹਨਾਂ ਦੇ ਗਵਾਂਢੀ ਹਨ ਜਦੋਂ ਉਹਨਾਂ ਨੇ ਚੋਰੀ ਦੀ ਘਟਨਾ ਬਾਰੇ ਮੈਨੂੰ ਦੱਸਿਆ ਤਾਂ ਅਸੀਂ ਪੁਲਿਸ ਨੂੰ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਹਨਾਂ ਦਾ ਜ਼ਿਆਦਾਤਰ ਪਰਿਵਾਰ ਵਿਦੇਸ਼ ਦੇ ਵਿੱਚ ਰਹਿੰਦਾ ਹੈ, ਘਰ ਦੇ ਵਿੱਚ ਸਿਰਫ ਚੂਹੜ ਸਿੰਘ ਅਤੇ ਉਸਦੀ ਪਤਨੀ ਅਤੇ ਉਸਦੀ ਨੂੰ ਸਨ, ਜੋ ਇੱਕ ਕਮਰੇ ਦੇ ਵਿੱਚ ਸੁੱਤੇ ਸਨ ਪੁਲਿਸ ਇਸ ਸਮੇਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਥਾਣਾ ਚੀਮਾ ਦੇ ਐਸਐਚ ਓ ਵਿਨੋਦ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਮੌਕੇ ਤੇ ਪਹੁੰਚ ਕੇ ਇਸ ਦੀ ਜਾਂਚ ਕਰ ਰਹੇ ਹਨ ਸੀਸੀ ਟੀਵੀ ਚੈੱਕ ਕੀਤੇ ਜਾ ਰਹੇ ਹਨ ਅਤੇ ਫਿੰਗਰ ਪ੍ਰਿੰਟ ਰਾਹੀਂ ਅਸੀਂ ਬਿਊਰੋ ਦੀ ਹੈਲਪ ਲੈ ਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।