International Hokey Player Karmanpreet Kaur ; ਪਿੰਡ ਸਭਰਾ ਦੀ ਜੰਮਪਲ ਕਰਮਨਪ੍ਰੀਤ ਕੌਰ ਉਮਰ 20 ਸਾਲ ਜੋਂ ਅਰਜਨਟੀਨਾ , ਬੈਲਜੀਅਮ ਅਤੇ ਜਰਮਨੀ ‘ਚ ਸਬ ਹਾਕੀ ਟੀਮ ਚ ਖੇਡ ਕੇ ਆਪਣੇ ਪਿੰਡ ਸਭਰਾ ਪਹੁੰਚੀ ਤੇ ਉਹਨਾਂ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਕਰਮਨਪ੍ਰੀਤ ਕੌਰ ਦਾ ਭਰਵਾਂ ਸਵਾਗਤ ਕੀਤਾ ਗਿਆ

ਕਰਮਨਪ੍ਰੀਤ ਕੌਰ ਪਿੰਡ ਸਭਰਾ ਪਹੁੰਚਣ ਤੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਵਿਖੇ ਪਹੁੰਚੇ ਤੇ ਪ੍ਰਮਾਤਮਾਂ ਦਾ ਸ਼ੁਕਰਾਨਾ ਕੀਤਾ।

ਗੁਰਦੁਆਰਾ ਸਾਹਿਬ ਵਿਖੇ ਬਾਬਾ ਨਿਹਾਲ ਜੀ ਵਲੋਂ ਸਿਰੋਪਾਉ ਦੇ ਕੇ ਕਰਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।

ਕਰਮਨਪ੍ਰੀਤ ਕੌਰ ਦੇ ਘਰ ‘ਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਇਸ ਮੌਕੇ ਸਾਬਕਾ ਸਰਪੰਚ ਸਰਦੂਲ ਸਿੰਘ , ਸਾਬਕਾ ਸਰਪੰਚ ਸੁਰਜੀਤ ਸਿੰਘ ਬੱਬੀ , ਸਾਬਕਾ ਸਰਪੰਚ ਨਰਿੰਦਰ ਸਿੰਘ ਜੋਤੀਸ਼ਾਹ ,ਕੈਪਟਨ ਸੱਜਣ ਸਿੰਘ ਗਿੱਲ ਨੇ ਕਿਹਾ ਸਾਨੂੰ ਅਜਿਹੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨੀ ਚਾਹੁੰਦੀ ਹੈ ਤਾਂ ਜੋਂ ਨੌਜਵਾਨਾ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ

ਇਸ ਮੌਕੇ ਕਰਮਨਪ੍ਰੀਤ ਕੌਰ ਦੇ ਪਿਤਾ ਦਿਲਬਾਗ ਸਿੰਘ ਨੇ ਕਿਹਾ ਕਿ ਅਸੀਂ ਸਮੂਹ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਦੇ ਹਮੇਸ਼ਾ ਲਈ ਰਿਣੀ ਰਹਾਂਗੇ ਕਿ ਉਹਨਾਂ ਨੇ ਸਾਡੀ ਬੇਟੀ ਦਾ ਇਹਨਾਂ ਭਰਵਾਂ ਸਵਾਗਤ ਕੀਤਾ ਹੈ।