India vs Pakistan: ਭਾਰਤ ਤੇ ਪਾਕਿਸਤਾਨ ਵਿਚਾਲੇ 23 ਫਰਵਰੀ ਨੂੰ ਦੁਬਈ ਦੀ ਧਰਤੀ ‘ਤੇ ਮਹਾਨ ਮੈਚ ਖੇਡਿਆ ਗਿਆ। ਇਹ ਮੈਚ 6 ਵਿਕਟਾਂ ਨਾਲ ਜਿੱਤ ਕੇ ਭਾਰਤੀ ਟੀਮ ਨੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਲਗਪਗ ਪੱਕੀ ਕਰ ਲਈ ਹੈ। ਭਾਰਤੀ ਖਿਡਾਰੀ ਅਕਸ਼ਰ ਪਟੇਲ ਨੇ ਪਾਕਿਸਤਾਨ ਖਿਲਾਫ ਸ਼ਾਨਦਾਰ ਫੀਲਡਿੰਗ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਸਰਵੋਤਮ ਫੀਲਡਰ ਦਾ ਖਿਤਾਬ ਦਿੱਤਾ ਗਿਆ।
ਸ਼ਿਖਰ ਧਵਨ ਨੇ ਦਿੱਤਾ ਮੈਡਲ
ਪਾਕਿਸਤਾਨ ਤੋਂ ਜਿੱਤਣ ਤੋਂ ਬਾਅਦ ਅਕਸ਼ਰ ਪਟੇਲ ਦਾ ਸਨਮਾਨ ਕੀਤਾ ਗਿਆ। ਉਸ ਨੂੰ ਸਰਵੋਤਮ ਫੀਲਡਰ ਦਾ ਐਵਾਰਡ ਦਿੱਤਾ ਗਿਆ ਹੈ। ਅਕਸ਼ਰ ਨੇ ਇਸ ਮੈਚ ‘ਚ ਸ਼ਾਨਦਾਰ ਫੀਲਡਿੰਗ ਦਿਖਾਈ ਸੀ। ਉਸ ਨੇ ਆਪਣੇ ਰਾਕੇਟ ਥ੍ਰੋਅ ਰਾਹੀਂ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਨੂੰ ਵੀ ਰਨ ਆਊਟ ਕੀਤਾ। ਇਸ ਰਨ ਆਊਟ ਕਾਰਨ ਅਕਸ਼ਰ ਨੂੰ ਬਿਹਤਰੀਨ ਫੀਲਡਿੰਗ ਦਾ ਮੈਡਲ ਮਿਲਿਆ। ਇਹ ਸਨਮਾਨ ਉਨ੍ਹਾਂ ਨੂੰ ਸਾਬਕਾ ਭਾਰਤੀ ਖਿਡਾਰੀ ਸ਼ਿਖਰ ਧਵਨ ਨੇ ਦਿੱਤਾ ਹੈ।
ਇਮਾਮ ਉਲ ਹੱਕ ਤੋਂ ਇਲਾਵਾ, ਅਕਸ਼ਰ ਨੇ ਵਿਕਟਕੀਪਰ ਕੇਐੱਲ ਰਾਹੁਲ ਰਾਹੀਂ ਹਾਰਿਸ ਰਾਊਫ ਨੂੰ ਵੀ ਆਪਣੇ ਸ਼ਾਨਦਾਰ ਥ੍ਰੋਅ ਨਾਲ ਰਨ ਆਊਟ ਕੀਤਾ ਸੀ। ਇਸ ਤੋਂ ਇਲਾਵਾ ਪਟੇਲ ਨੇ ਆਪਣੀ ਗੇਂਦਬਾਜ਼ੀ ਨਾਲ ਪਾਕਿਸਤਾਨੀ ਕਪਤਾਨ ਮੁਹੰਮਦ ਰਿਜ਼ਵਾਨ ਨੂੰ ਵੀ ਕਲੀਨ ਬੋਲਡ ਕੀਤਾ ਸੀ। ਅਕਸ਼ਰ ਨੇ 10 ਓਵਰਾਂ ‘ਚ 49 ਦੌੜਾਂ ਦੇ ਕੇ 1 ਵਿਕਟ ਵੀ ਆਪਣੇ ਨਾਂ ਕਰ ਲਈ ਸੀ।
ਰੋਹਿਤ-ਵਿਰਾਟ ਨੇ ਰੱਚਿਆ ਇਤਿਹਾਸ
ਰੋਹਿਤ ਸ਼ਰਮਾ ਇਸ ਮੈਚ ‘ਚ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਸਭ ਤੋਂ ਤੇਜ਼ 9 ਹਜ਼ਾਰ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣਾਏਏ ਹਨ। ਉਸ ਨੇ ਮਹਾਨ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਸੀ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ ਵਨਡੇ ਕ੍ਰਿਕਟ ‘ਚ 14 ਹਜ਼ਾਰ ਦੌੜਾਂ ਵੀ ਪੂਰੀਆਂ ਕੀਤੀਆਂ। ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਤੀਜਾ ਅਤੇ ਭਾਰਤ ਦਾ ਦੂਜਾ ਖਿਡਾਰੀ ਬਣ ਗਿਆ ਹੈ। ਉਸ ਨੇ ਸਭ ਤੋਂ ਤੇਜ਼ 14 ਹਜ਼ਾਰ ਵਨਡੇ ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾਇਆ। ਇਸ ਮੈਚ ‘ਚ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾ ਲਗਾਇਆ। ਉਸ ਨੇ 11 ਗੇਂਦਾਂ ਵਿੱਚ 100 ਦੌੜਾਂ ਬਣਾਈਆਂ ਸੀ। ਉਸ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ 67 ਗੇਂਦਾਂ ‘ਤੇ 56 ਦੌੜਾਂ ਦੀ ਪਾਰੀ ਖੇਡੀ।
https://www.instagram.com/reel/DGct0H1z1r3/?utm_source=ig_web_copy_link
ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 10 ਵਿਕਟਾਂ ਦੇ ਨੁਕਸਾਨ ‘ਤੇ 241 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ‘ਚ ਭਾਰਤ ਨੇ 42.3 ਓਵਰਾਂ ‘ਚ 244/4 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।