Special Story; ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਇੱਥੇ ਬਹੁਤ ਵੱਡੇ ਵੱਡੇ ਭਗਤ ਹੋਏ ਹਨ ਇਸ ਧਰਤੀ ਤੇ ਲੋਕਾਂ ਵੱਲੋਂ ਹਮੇਸ਼ਾ ਹੀ ਭਗਵਾਨ ਦੀ ਸੇਵਾ ਕੀਤੀ ਜਾਂਦੀ ਹੈ ।

ਚਾਹੇ ਉਹ ਲੰਗਰ ਦੀ ਹੋਵੇ ਜਾਂ ਫਿਰ ਲੋੜਵੰਦਾਂ ਦੀ ਮਦਦ ਕਰਨ ਦੀ ਹੋਵੇ ਜਾਂ ਮੰਦਿਰ ਗੁਰਦੁਆਰੇ ਸੇਵਾ ਦੀ ਹੋਵੇ ਇਸੇ ਤਰ੍ਹਾਂ ਹੀ ਗੁਰਦਾਸਪੁਰ ਦਾ ਅਰਜੁਨ ਮਹਿਰਾ ਭਗਵਾਨ ਦਾ ਫਰੀ ਸ਼ਿੰਗਾਰ ਕਰਕੇ ਕਰ ਰਿਹਾ ਹੈ।

ਨੌਜਵਾਨ ਅਰਜੁਨ ਮਹਿਰਾ ਭਗਵਾਨ ਦਾ ਫਰੀ ਸ਼ਿੰਗਾਰ ਕਰਦਾ ਹੈ ਜਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਇੱਕ ਦਿਨ ਇੱਕ ਮੰਦਿਰ ਵਿੱਚ ਉਸ ਵੱਲੋਂ ਕੰਮ ਕੀਤਾ ਜਾ ਰਿਹਾ ਸੀ ,ਜਿੱਥੇ ਇੱਕ ਪਰਿਵਾਰ ਵੱਲੋਂ ਠਾਕੁਰ ਜੀ ਮੰਦਿਰ ਲਿਆਏ ਗਏ ਸੀ,

ਜਿੱਥੇ ਉਨਾਂ ਨੇ ਉਸ ਪਰਿਵਾਰ ਨੂੰ ਕਿਹਾ ਕਿ ਤੁਸੀਂ ਠਾਕੁਰ ਜੀ ਦਾ ਸ਼ਿੰਗਾਰ ਕਿਉਂ ਨਹੀਂ ਕਰਵਾਇਆ, ਉਹਨਾਂ ਨੇ ਕਿਹਾ ਕਿ- ਅਸੀਂ ਬਾਜ਼ਾਰ ਜਾਵਾਂਗੇ ਤੇ ਕਰਵਾਵਾਂਗੇ, ਉਥੇ ਹੀ ਅਰਜਨ ਮਹਿਰਾ ਨੇ ਕਿਹਾ ਕਿ- ਮੈਂ ਠਾਕੁਰ ਜੀ ਦਾ ਸ਼ਿੰਗਾਰ ਕਰ ਦਿੰਦਾ ਹਾਂ, ਜਦੋਂ ਅਰਜਨ ਮਹਿਰਾਂ ਨੇ ਠਾਕੁਰ ਜੀ ਦਾ ਸ਼ਿੰਗਾਰ ਕੀਤਾ ਤੇ ਉਸ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਅਤੇ ਹੋਰ ਲੋਕਾਂ ਵੱਲੋਂ ਵੀ ਅਰਜੁਨ ਮਹਿਰਾ ਕੋਲੋਂ ਸ਼ਿੰਗਾਰ ਕਰਵਾਉਣ ਲਈ ਕਿਹਾ ਗਿਆ।

ਫਿਰ ਅਰਜਨ ਮਹਿਰਾ ਇਹ ਫੈਸਲਾ ਲਿਆ ਕਿ ਉਹ ਠਾਕੁਰ ਜੀ ਦਾ ਫਰੀ ਸ਼ਿੰਗਾਰ ਕਰੇਗਾ ਅਤੇ ਉਸ ਸੇਵਾ ਸ਼ੁਰੂ ਕੀਤੀ ਗਈ। ਜਿਸ ਤੋਂ ਬਾਅਦ ਲੋਕ ਆਉਣਾ ਸ਼ੁਰੂ ਹੋਏ, ਅਰਜੁਨ ਮਹਿਰਾ ਨੇ ਕਿਹਾ ਕਿ ਮੈਂ ਇੱਕ ਮਹੀਨੇ ਤੋਂ ਹੀ ਸੇਵਾ ਕਰ ਰਹੇ ਹਾਂ ਅਤੇ 90 ਤੋਂ ਵੱਧ ਠਾਕੁਰ ਜੀ ਦੇ ਸ਼ਿੰਗਾਰ ਹੋਣ ਤੱਕ ਕਰ ਚੁੱਕਾ ਹਾਂ।