Punjabi Kidnapped in Iran: ਈਰਾਨ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਅਗਵਾ ਕਰ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਪਾਕਿਸਤਾਨੀ ਡੌਂਕਰਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਅਗਵਾ ਕੀਤਾ ਹੈ। ਅਗਵਾ ਕੀਤੇ ਨੌਜਵਾਨਾਂ ‘ਚ ਇੱਕ ਨੌਜਵਾਨ ਸੰਗਰੂਰ ਦਾ ਰਹਿਣ ਵਾਲਾ ਹੈ ਅਤੇ ਉਸਦਾ ਨਾਮ ਹੁਸਨਪ੍ਰੀਤ ਸਿੰਘ ਹੈ। ਇੱਕ ਹੋਰ ਨੌਜਵਾਨ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਅਤੇ ਹੁਸ਼ਿਆਰਪੁਰ ਦੇ ਇੱਕ ਏਜੰਟ ਨੇ ਉਨ੍ਹਾਂ ਨੂੰ ਵਿਦੇਸ਼ ਭੇਜਿਆ ਸੀ।
ਤੀਜਾ ਨੌਜਵਾਨ ਹੁਸਨ ਲਾਲ ਪਿੰਡ ਲਗੜੋਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਜਸਪਾਲ ਸਿੰਘ ਹੈ ਜੋ ਕਿ ਪਹਿਲੀ ਅਪ੍ਰੈਲ ਘਰ ਤੋਂ ਗਏ ਸੀ। ਉਹ ਦੋ ਮੁੰਡੇ ਹੋਰ ਮੁੰਡਿਆਂ ਨਾਲ ਇੱਕ ਮਹੀਨਾ ਦੁਬਈ ਵਿੱਚ ਬੈਠੇ ਰਹੇ, ਫਿਰ ਦੁਬਈ ਤੋਂ ਇੱਕ ਮਈ ਨੂੰ ਈਰਾਨ ਲੈ ਕੇ ਜਾਇਆ ਗਿਆ, ਪਹਿਲੀ ਮਈ ਨੂੰ ਹੀ ਫੋਨ ਆਇਆ ਕਿ ਸਾਨੂੰ ਕਿਡਨੈਪ ਕਰ ਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਇਨ੍ਹਾਂ ਡੌਂਕਰਾਂ ਨੇ ਜਬਰਦਸਤੀ ਪੈਸੇ ਲੈਣ ਲਈ ਕੁਝ ਖਾਤਾ ਨੰਬਰ ਦਿੱਤੇ ਸੀ ਜੋ ਪਾਕਿਸਤਾਨ ਦੇ ਸੀ, ਇਸ ਲਈ ਪਰਿਵਾਰਕ ਮੈਂਬਰ ਪੈਸੇ ਟ੍ਰਾਂਸਫਰ ਕਰਨ ਤੋਂ ਪਰਹੇਜ਼ ਕੀਤਾ। ਪਹਿਲਾਂ ਅਗਵਾਕਾਰਾਂ ਨੇ 1.5 ਕਰੋੜ ਰੁਪਏ ਦੀ ਮੰਗ ਕੀਤੀ, ਫਿਰ 1 ਕਰੋੜ ਰੁਪਏ ਦੀ ਮੰਗ ਕੀਤੀ ਤੇ ਹੁਣ ਉਨ੍ਹਾਂ ਤੋਂ 55 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ।
ਭਾਰਤੀ ਦੂਤਾਵਾਸ ਨੇ ਜਾਰੀ ਕੀਤਾ ਬਿਆਨ
ਭਾਰਤੀ ਦੂਤਾਵਾਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਪਰਿਵਾਰ ਦੇ ਮੈਂਬਰਾਂ ਨੂੰ ਉਨ੍ਹਾਂ ਵਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਨਿਯਮਿਤ ਤੌਰ ‘ਤੇ ਅਪਡੇਟ ਕਰ ਰਹੇ ਹਨ। ਦੂਤਾਵਾਸ ਨੇ ਕਿਹਾ ਕਿ ਉਹ ਨਿਯਮਿਤ ਤੌਰ ‘ਤੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਯਤਨਾਂ ਬਾਰੇ ਸੂਚਿਤ ਕਰ ਰਹੇ ਹਨ।
ਇਨ੍ਹਾਂ ਤਿੰਨ ਭਾਰਤੀ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰਤੀ ਦੂਤਾਵਾਸ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰ ਈਰਾਨ ਦੀ ਯਾਤਰਾ ਕਰਨ ਤੋਂ ਬਾਅਦ ਲਾਪਤਾ ਹਨ। ਦੂਤਾਵਾਸ ਨੇ ਇਸ ਮਾਮਲੇ ਨੂੰ ਈਰਾਨੀ ਅਧਿਕਾਰੀਆਂ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਹੈ ਅਤੇ ਅਪੀਲ ਕੀਤੀ ਹੈ ਕਿ ਲਾਪਤਾ ਭਾਰਤੀਆਂ ਦਾ ਤੁਰੰਤ ਪਤਾ ਲਗਾਇਆ ਜਾਵੇ। ਦੂਤਾਵਾਸ ਨੇ ਤਿੰਨਾਂ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।