Punjab News; ਬਾਬਾ ਫ਼ਰੀਦ ਜੀ ਦੀ ਚਰਨ ਪ੍ਰਾਪਤ ਧਰਤੀ ਦੇ ਫ਼ਰੀਦਕੋਟ ਜਿਲ੍ਹੇ ਦਾ ਨਾਮ ਇਥੋਂ ਦੇ ਨੌਜਵਾਨ ਲੜਕੇ ਲੜਕੀਆਂ ਲਗਾਤਾਰ ਚਮਕਾ ਰਹੇ ਹਨ ਉਹ ਭਾਵੇ ਸਿੱਖਿਆ ਦੇ ਖੇਤਰ ਚ ਹੋਵੇ ਜਾਂ ਖੇਡਾਂ ਦੇ ਖੇਤਰ ਚ ਇਸੇ ਤਹਿਤ ਹੁਣ ਫਿਰ ਖੇਡਾਂ ਦੇ ਖੇਤਰ ਚ ਫ਼ਰੀਦਕੋਟ ਜਿਲ੍ਹੇ ਦੇ 3 ਨੌਜਵਾਨਾਂ ਨੇ ਪਾਵਰ ਲਿਫਟਿੰਗ ਮੁਕਾਬਲੇ ਚ ਪਹਿਲਾ ਸਥਾਨ ਹਾਸਲ ਕਰ ਗੋਲ੍ਡ ਮੈਡਲ ਜਿੱਤਕੇ ਫ਼ਰੀਦਕੋਟ ਦਾ ਨਾਮ ਪੂਰੀ ਦੁਨੀਆਂ ਚ ਰੋਸ਼ਨ ਕਰ ਦਿੱਤਾ ਹੈ,ਜਾਣਕਾਰੀ ਮੁਤਾਬਕ ਵਿਸ਼ਵ ਪਾਵਰ ਲਿਫਟਿੰਗ ਕਾਂਗਰਸ ਫੈੱਡਰੇਸ਼ਨ ਵੱਲੋਂ ਕਿਰਗਿਸਤਾਨ ਵਿਖੇ ਕਰਵਾਏ ਗਏ ਏਸ਼ੀਆਈ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਪੰਜਾਬ ਦੇ 5 ਨੌਜਵਾਨਾਂ ਨੇ ਬਾਜ਼ੀ ਮਾਰੀ ਹੈ ਇਨ੍ਹਾਂ ਪੰਜ ਨੌਜਵਾਨਾਂ ਵਿੱਚੋ ਫਰੀਦਕੋਟ ਜਿਲ੍ਹੇ ਦੇ ਇੱਕੋ ਪਿੰਡ ਪੰਜਗਰਾਈਂ ਕਲਾਂ ਦੇ 3 ਨੌਜਵਾਨਾਂ ਨੇ ਪਹਿਲਾ ਸਥਾਨ ਹਾਸਲ ਕਰ ਗੋਲ੍ਡ ਮੈਡਲ ਜਿੱਤ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ।ਇਨ੍ਹਾਂ ਤਿੰਨਾਂ ਨੌਜਵਾਨਾਂ ਦੇ ਪਿੰਡ ਪਹੁੰਚਣ ਸਮੇਂ ਪੂਰੇ ਪਿੰਡ ਦੇ ਲੋਕਾਂ ਨੇ ਇਕੱਠਿਆਂ ਹੋਕੇ ਖੁਸ਼ੀ ਮਨਾਈ ਪਿੰਡ ਦੇ ਨੌਜਵਾਨਾਂ,ਸਮੂਹ ਖੇਡ ਪ੍ਰੇਮੀਆਂ, ਪਿੰਡ ਦੀਆਂ ਤਿੰਨੇ ਗ੍ਰਾਮ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਵੱਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਖੁੱਲੀ ਜੀਪ ਰਾਹੀਂ ਤਿੰਨਾਂ ਨੋਜਵਾਨਾਂ ਦੇ ਪੂਰੇ ਪਿੰਡ ਘੁੰਮਾ ਕੇ ਦਰਸ਼ਨ ਕਰਵਾਏ ਅਤੇ ਗੁਰਦੁਆਰਾ ਸਾਹਿਬ ਪਹੁੰਚ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਗਿਆ। ਹੋਰ ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨ ਲੜਕਿਆਂ ਵਿੱਚੋ ਇਕ 19 ਸਾਲ ਦੇ ਨੌਜਵਾਨ ਨੇ 305 ਕਿੱਲੋ ਵਜ਼ਨ ਉਠਾਉਣ ਨਾਲ ਵਰਲਡ ਰਿਕਾਰਡ ਤੋੜਕੇ ਹੋਰ ਖੁਸ਼ੀ ਦਾ ਮਹੌਲ ਬਣਾ ਦਿੱਤਾ ਇਸਤੋਂ ਪਹਿਲਾਂ ਅਮਰੀਕਾ ਦੇ ਖਿਡਾਰੀ ਨੇ 300 ਕਿਲੋ ਵਜਨ ਨਾਲ ਵਰਲਡ ਰਿਕਾਰਡ ਹਾਸਲ ਕੀਤਾ ਸੀ।
ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ ਬੀਬੀ ਅਮਰਜੀਤ ਕੌਰ ਪੰਜਗਰਾਈਂ ਨੇ ਸਭ ਨੂੰ ਮੁਬਾਰਕਬਾਦ ਦਿੱਤੀ ਅਤੇ ਤਿੰਨੇ ਗ੍ਰਾਮ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਇਨ੍ਹਾਂ ਨੌਜਵਾਨਾਂ ਪ੍ਰਤੀ ਧਿਆਨ ਦੇਣ ਦੀ ਅਪੀਲ ਕੀਤੀ ਤਾਂ ਜੋ ਇਹ ਨੌਜਵਾਨ ਸਰਕਾਰ ਅਨੁਸਾਰ ਚੰਗੀ ਨੌਕਰੀ ਮਿਲਣ ਤੇ ਹੋਰ ਹੌਸਲੇ ਨਾਲ ਵੱਧ ਚੜ ਕੇ ਪੰਜਾਬ ਦਾ ਨਾਮ ਰੋਸ਼ਨ ਕਰਨ ਅਤੇ ਖੇਡ ਪ੍ਰਦਰਸ਼ਨ ਕਰਕੇ ਪੂਰੀ ਦੁਨੀਆ ਚ ਵਿਸ਼ਵ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ ਤਾਂ ਜੋ ਬਾਕੀ ਨੋਜਵਾਨ ਪ੍ਰਭਾਵਿਤ ਹੋ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਨਸ਼ਿਆਂ ਤੋਂ ਵੀ ਦੂਰ ਰਹਿ ਸਕਣ।
ਇਸ ਮੌਕੇ ਤੀਰਕਰਨ ਸਿੰਘ,ਅਕਾਸ਼ਦੀਪ ਅਤੇ ਜਿੰਮ ਕੋਚ ਵਰਿੰਦਰ ਸਿੰਘ ਮਣਕੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਚੰਗੀ ਸਿਹਤ ਦੇ ਮਾਲਕ ਬਣ ਸਕਣ ਉਹਨਾਂ ਸਮੇਂ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਨੋਜਵਾਨ ਵਧੀਆ ਖੇਡ ਪ੍ਰਦਰਸ਼ਨ ਕਰਦੇ ਹਨ ਉਹਨਾਂ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ।