Woman dies roof collapses; ਅਬੋਹਰ ਦੇ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ । ਜਦੋਂ ਕਿ ਇੱਕ ਹੋਰ ਮਹਿਲਾ ਜਖਮੀ ਹੋ ਗਈ । ਮ੍ਰਿਤਕਾ ਦੀ ਪਹਿਚਾਣ 60 ਸਾਲਾਂ ਸ਼ਰਧਾ ਦੇਵੀ ਪਤਨੀ ਰਾਮ ਕਿਸ਼ਨ ਦੇ ਤੌਰ ਤੇ ਹੋਈ ਹੈ ਜਦਕਿ 45 ਸਾਲਾਂ ਮਮਤਾ ਪਤਨੀ ਛੋਟੇ ਲਾਲ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਹੈ। ਸ਼ਾਰਦਾ ਦੇਵੀ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਅਤੇ ਹਾਦਸੇ ਦੇ ਸਮੇਂ ਆਪਣੀ ਪੜੋਸਣ ਮਮਤਾ ਦੇ ਨਾਲ ਕਮਰੇ ਵਿੱਚ ਬੈਠੀ ਸੀ ਅਚਾਨਕ ਮਕਾਨ ਦੀ ਛੱਤ ਡਿੱਗ ਗਈ ਇਥੇ ਦੋਵੇਂ ਮਹਿਲਾਵਾਂ ਮਲਬੇ ਹੇਠ ਦੱਬੀਆਂ ਗਈਆਂ। ਹਾਦਸੇ ਦਾ ਸ਼ੋਰ ਸੁਣ ਕੇ ਨੇੜੇ ਦੇ ਲੋਕ ਮੌਕੇ ਤੇ ਇਕੱਠੇ ਹੋ ਗਏ ਤੇ ਦੋਵਾਂ ਨੂੰ ਬਾਹਰ ਕੱਢਿਆ। 108 ਐਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਸ਼ਰਦਾ ਦੇਵੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ।ਮਮਤਾ ਦਾ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਜਾਰੀ ਹੈ। ਪੁਲਿਸ ਨੇ ਮਾਮਲੇ ਦੀ ਜਾਣਕਾਰੀ ਲੈ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਦੱਸਿਆ ਜਾ ਰਿਹਾ ਕਿ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ ਜਿਸ ਤੇ ਚਲਦਿਆਂ ਇਹ ਹਾਦਸਾ ਹੋਇਆ ਹੈ।

ਤੇਜ਼ ਰਫ਼ਤਾਰ ਦਾ ਕਹਿਰ! ਫਲਾਈਓਵਰ ‘ਤੇ ਦੀਵਾਰ ਨਾਲ ਟਕਰਾ ਪਲਟੀ ਕਾਰ, ਬਾਲ-ਬਾਲ ਬਚਿਆ ਡਰਾਇਵਰ
Mohali Car Accident; ਮੋਹਾਲੀ ਦੇ ਖਰੜ ਵਿੱਚ ਇੱਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਸਵਿਫਟ ਕਾਰ ਫਲਾਈਓਵਰ 'ਤੇ ਪਲਟ ਗਈ। ਜਾਣਕਾਰੀ ਅਨੁਸਾਰ ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਫਲਾਈਓਵਰ 'ਤੇ ਮੋੜ ਲੈਂਦੇ ਸਮੇਂ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਫਲਾਈਓਵਰ ਦੀ ਕੰਧ ਨਾਲ ਟਕਰਾ ਗਈ ਅਤੇ ਪਲਟ ਗਈ, ਹਾਲਾਂਕਿ ਇਸ ਵਿੱਚ ਕੋਈ...