Punjab News: ਨਵਾਂਸ਼ਹਿਰ ਦੇ ਪਿੰਡ ਮਲਪੁਰ ਅੜਕਾਂ ਵਿਖੇ ਖਾਣਾ ਖਾਣ ਤੋਂ ਬਾਅਦ ਦੋ ਸਾਲ ਤੇ ਪੰਜ ਸਾਲ ਦੇ ਬੱਚਿਆਂ ਦੀ ਅਚਾਨਕ ਸਿਹਤ ਵਿਗੜਨ ਲੱਗੀ, ਜਿਨਾਂ ਨੂੰ ਦੇਖਦੇ ਹੋਏ ਪਰਿਵਾਰ ਵੱਲੋਂ ਬੰਗਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ।
ਇਸ ਉਪਰੰਤ ਇੱਕ ਬੱਚੇ ਦੀ ਮੌਤ ਹੋ ਗਈ ਤੇ ਦੂਸਰੇ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਬੱਚੇ ਦੀ ਵੀ ਮੌਤ ਹੋ ਗਈ।
ਇਸ ਸਬੰਧੀ ਲੜਕੇ ਦੇ ਪਿਤਾ ਅਤੇ ਨਾਨਾ ਹੀਰਾ ਲਾਲ ਨੇ ਦੱਸਿਆ ਕਿ ਮੇਰੇ ਲੜਕੇ ਤੇ ਮੇਰਾ ਦੋਹਤੇ ਦੀ ਮੌਤ ਖਾਣਾ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਵਿਗੜਨ ਲੱਗੀ ਤੇ ਮੇਰੀ ਬੇਟੀ ਨੇ ਦੱਸਿਆ ਕਿ ਪਾਪਾ ਜਲਦੀ ਘਰ ਆ ਜਾਓ। ਦੋਵਾਂ ਬੱਚਿਆਂ ਦੀ ਸਿਹਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਲੈ ਗਏ।
ਉਹਨਾਂ ਬੱਚਿਆਂ ਦੇ ਵਿੱਚੋਂ ਸੰਦੀਪ ਦੀ ਉਮਰ ਦੋ ਸਾਲ ਤੇ ਰਾਹੁਲ ਦੀ ਉਮਰ ਪੰਜ ਸਾਲ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ 174 ਦੀ ਕਾਰਵਾਈ ਕੀਤੀ ਗਈ