Punjab Road Accident: ਅੱਜ ਦੁਪਹਿਰ ਤਰਨਤਾਰਨ-ਝਾਬਲ ਰੋਡ ‘ਤੇ ਕੋਟ ਧਰਮ ਚੰਦ ਪਿੰਡ ਦੇ ਨੇੜੇ ਇੱਕ ਦੁਖਦਾਈ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਪੰਜਾਬ ਪੁਲਿਸ ਦੇ ਗਸ਼ਤੀ ਵਾਹਨ ਨਾਲ ਹੋਈ ਟਕਰ ਕਾਰਨ ਵਾਪਰਿਆ।
ਕਿਵੇਂ ਵਾਪਰਿਆ ਹਾਦਸਾ?
ਝਾਬਲ ਪੁਲਿਸ ਦੇ ਡਿਊਟੀ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਗਸ਼ਤੀ ਪੁਲਿਸ ਵਾਹਨ ਝਾਬਲ ਵੱਲ ਜਾ ਰਿਹਾ ਸੀ। ਇਥੇ ਦੋ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆ ਰਹੇ ਸਨ। ਰਾਹ ਵਿਚ ਉਹਨਾਂ ਦਾ ਇੱਕ ਹੋਰ ਦੋਸਤ ਵੀ ਮੋਟਰਸਾਈਕਲ ‘ਤੇ ਮਿਲਿਆ, ਜਿਸ ਨਾਲ ਇਹ ਦੋਵੇਂ ਨੌਜਵਾਨ ਰੇਸ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਇਸ ਦੌਰਾਨ ਉਹ ਪੁਲਿਸ ਵਾਹਨ ਨਾਲ ਟਕਰਾ ਗਏ ਅਤੇ ਸੜਕ ਕਿਨਾਰੇ ਡਿਵਾਈਡਰ ਨਾਲ ਟਕਰਾਉਣ ਪਿੱਛੋਂ ਜ਼ਮੀਨ ‘ਤੇ ਡਿੱਗ ਪਏ। ਦੋਵੇਂ ਦੀ ਮੌਤ ਮੌਕੇ ‘ਤੇ ਹੀ ਹੋ ਗਈ।
ਪੁਲਿਸ ਵੱਲੋਂ ਜਾਂਚ ਜਾਰੀ
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਲਈ ਕਾਰਵਾਈ ਜਾਰੀ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ।