Bathinda News: ਹਾਦਸੇ ‘ਚ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਕੰਮ ਦੇ ਲਈ ਪਰਿਵਾਰ ਸਮੇਤ ਬਠਿੰਡਾ ‘ਚ ਜਾ ਰਹੇ ਸੀ ਤਾਂ ਇਸ ਦੌਰਾਨ ਇਹ ਘਟਨਾ ਵਾਪਰ ਗਈ।
Vehicle Falls into Canal: ਅੱਜ ਸਵੇਰ ਤੜਕਸਾਰ ਬਠਿੰਡਾ ਨਹਿਰ ਦੇ ਵਿੱਚ ਸਵਾਰੀਆਂ ਨਾਲ ਭਰੀ ਹੋਈ ਇੱਕ ਗੱਡੀ ਨਹਿਰ ਦੇ ਵਿੱਚ ਡਿੱਗ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਗੱਡੀ ‘ਚ ਕੁੱਲ 11 ਸਵਾਰੀਆਂ ਮੌਜੂਦ ਸੀ ਜਿਨ੍ਹਾਂ ‘ਚ ਪੰਜ ਬੱਚੇ ਵੀ ਸ਼ਾਮਲ ਸੀ। ਗਨੀਮਤ ਰਹੀ ਕਿ ਹਾਦਸੇ ‘ਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੱਸ ਦਈਏ ਕਿ ਇਹ ਘਟਨਾ ਬਠਿੰਡਾ ਬਹਿਮਣ ਦੀਵਾਨਾ ਸੜਕ ‘ਤੇ ਬਣੀ ਇੱਕ ਪੁਲੀ ਦੇ ਨਜ਼ਦੀਕ ਵਾਪਰੀ।
ਇਸ ਘਟਨਾ ਤੋਂ ਬਾਅਦ ਸਥਾਨਕ ਲੋਕ ਅਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਪਰ ਸੋਸਾਇਟੀ ਦੇ ਮੈਂਬਰਾਂ ਨੇ ਗੱਡੀ ‘ਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਿਆ। ਗਨੀਮਤ ਰਹੀ ਕਿ ਇਸ ਘਟਨਾ ਦੇ ‘ਚ ਕਿਸੇ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ‘ਚ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਕੰਮ ਦੇ ਲਈ ਪਰਿਵਾਰ ਸਮੇਤ ਬਠਿੰਡਾ ‘ਚ ਜਾ ਰਹੇ ਸੀ ਤਾਂ ਇਸ ਦੌਰਾਨ ਇਹ ਘਟਨਾ ਵਾਪਰ ਗਈ।
ਹਾਦਸੇ ਦਾ ਸ਼ਿਕਾਰ ਲੋਕਾਂ ਨੂੰ ਵੈਲਫੇਅਰ ਸੋਸਾਇਟੀ ਵੱਲੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਸਮੇਤ ਸਾਰੇ ਹੀ ਸੁਰੱਖਿਆ ਹਨ।