Punjab Breaking News: ਬੀਤੇ ਕਲ੍ਹ ਬਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਮੋਹਾਲੀ ਕੋਰਟ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਕੋਰਟ ਨੇ ਬਿਕਰਮ ਮਜੀਠੀਆ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।
Bikram Majithia on 7-day remand: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬੀਤੇ ਕਲ੍ਹ ਬਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਮੋਹਾਲੀ ਕੋਰਟ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਕੋਰਟ ਨੇ ਬਿਕਰਮ ਮਜੀਠੀਆ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।
ਬਿਕਰਮ ਮਜੀਠੀਆ ਨੂੰ 2 ਜੁਲਾਈ ਨੂੰ ਮੁੜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਪੇਸ਼ੀ ਮਗਰੋਂ ਸਰਕਾਰੀ ਵਕੀਲ ਨੇ ਡੇਲੀ ਪੋਸਟ ਟੀਵੀ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਜਾਂਚ ਕੀਤੀ ਗਈ ਕੰਪਨੀ ਦੀ, ਤਾਂ ਉਸ ਵਿੱਚ ਜੋ ਫਰਕ ਆਇਆ ਉਹ 161 ਕਰੋੜ ਦਾ ਸੀ। ਇਹ ਨਾ ਸਮਝ ਆਉਣ ਵਾਲੀ ਆਮਦਨ ਹੈ। ਦੂਜੀ ਗੱਲ, ਜਦੋਂ ਉਹ ਦੁਬਾਰਾ ਮੰਤਰੀ ਬਣੇ ਤਾਂ ਉਸੇ ਕੰਪਨੀ ਵਿੱਚ ਜੋ ਕਲੈਕਸ਼ਨ ਦਿਖਾਏ ਗਏ ਉਹ 1106 ਕਰੋੜ ਦਿਖਾਏ ਗਏ, ਪਰ ਜਦੋਂ ਮੇਲ ਕੀਤਾ ਗਿਆ ਤਾਂ ਇਹ ਰਕਮ 1300 ਕਰੋੜ ਤੋਂ ਵੱਧ ਨਿਕਲੀ। ਤੀਜੀ ਗੱਲ, ਵਿਦੇਸ਼ ਤੋਂ ਜੋ ਲੈਣ-ਦੇਣ ਆਏ ਹਨ, ਉਹ ਸਾਇਪ੍ਰਸ ਦੀਆਂ ਕੰਪਨੀਆਂ ਵੱਲੋਂ ਆਏ ਹਨ, ਜੋ ਕਿ ਵੱਖਰੇ ਹਨ।
ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਬਿਕਰਮ ਮਜੀਠੀਆ ਦਾ 12 ਦਿਨਾਂ ਰਿਮਾਂਡ ਮੰਗਿਆ ਗਿਆ ਸੀ, ਪਰ ਕੋਰਟ ਨੇ 7 ਦਿਨਾਂ ਦਾ ਹੀ ਰਿਮਾਂਡ ਦਿੱਤਾ। ਪੇਸ਼ੀ ਮਗਰੋਂ ਵਿਜੀਲੈਂਸ ਬਿਕਰਮ ਮਜੀਠੀਆ ਨੂੰ ਮੁੜ ਵਿਜੀਲੈਂਸ ਦਫਤਰ ਲੈ ਗਈ ਹੈ।