Punjab News: ਪਟਿਆਲਾ ਦੇ ਸਮਾਣਾ ਸ਼ਹਿਰ ਦੇ ਸੱਤ ਬੱਚਿਆਂ ਦੀ ਹੋਈ ਟਿੱਪਰ ਹਾਦਸੇ ਦੇ ਵਿੱਚ ਮੌਤ ਤੋਂ ਬਾਅਦ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਮੁੱਖ ਦੋਸ਼ੀ ਦੀ ਗ੍ਰਫਤਾਰੀ ਨਹੀਂ ਹੋਈ, ਜਿਸ ਤੋਂ ਬਾਅਦ ਅੱਜ ਜਦੋਂ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਪੀੜਿਤ ਪਰਿਵਾਰਾਂ ਨੂੰ ਧਰਨੇ ਵਾਲੀ ਜਗ੍ਹਾ ਤੇ ਮਿਲਣ ਦੇ ਲਈ ਪਹੁੰਚੇ ਤਾਂ ਉਹਨਾਂ ਦਾ ਹਾਰ ਅਤੇ ਆਰਤੀ ਕਰਕੇ ਪਰਿਵਾਰਾਂ ਦੇ ਦੁਆਰਾ ਵਿਰੋਧ ਕੀਤਾ ਗਿਆ।
ਜਿੱਥੇ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਨੂੰ ਪੀੜਿਤ ਪਰਿਵਾਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਪਟਿਆਲਾ ਪ੍ਰਸ਼ਾਸਨ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਪਰਿਵਾਰਾਂ ਦੇ ਦੁਆਰਾ ਇਹ ਰੋਸ ਜਤਾਇਆ ਗਿਆ ਕਿ ਆਖਰ ਦੇ ਵਿੱਚ ਇੱਕ ਮਹੀਨਾ ਬੀਤ ਜਾਣ ਤੱਕ ਵੀ ਡਿਪਟੀ ਕਮਿਸ਼ਨਰ ਤੱਕ ਦੇ ਦੁਆਰਾ ਸਾਡੇ ਘਰ ਤੱਕ ਪਹੁੰਚਣਾ ਜਰੂਰੀ ਨਹੀਂ ਸਮਝਿਆ ਗਿਆ ਅਤੇ ਨਾ ਹੀ ਮੁੱਖ ਮੰਤਰੀ ਪੰਜਾਬ ਉਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਏ।
ਪਰਿਵਾਰਾਂ ਦੇ ਦੁਆਰਾ ਇਹ ਗੱਲ ਮੁੱਖ ਰੱਖੀ ਗਈ ਕਿ ਜਦੋਂ ਤੱਕ ਮੁੱਖ ਦੋਸ਼ੀ ਦੀ ਗ੍ਰਫਤਾਰੀ ਨਹੀਂ ਹੁੰਦੀ ਉਦੋਂ ਤੱਕ ਉਹ ਕਿਸੇ ਵੀ ਗਲ ਨੂੰ ਸੁਣਣ ਦੇ ਲਈ ਤਿਆਰ ਨਹੀਂ ਹਨ। ਕਿਉਂਕਿ ਪਟਿਆਲਾ ਸਮਾਣਾ ਵਿਖੇ ਹੋਏ ਟਿੱਪਰ ਨਾਲ ਸੜਕਾਂ ਹਾਦਸੇ ਦੇ ਵਿੱਚ ਉਹਨਾਂ ਦੇ ਬੱਚਿਆਂ ਨੇ ਆਪਣੀ ਜਾਨ ਗਵਾਈ ਹੈ ।
ਦੱਸ ਦਈਏ ਕਿ ਪੀੜਿਤ ਪਰਿਵਾਰਾਂ ਦੇ ਦੁਆਰਾ ਸਮਾਣਾ ਤਹਿਸੀਲ ਦੇ ਅੱਗੇ ਧਰਨਾ ਲਗਾਤਾਰ ਜਾਰੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਹਰ ਹੀਲੇ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।