Harimandir Sahib incident: ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਗਏ ਇੱਕ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਨੀਲਮ ਰਾਣੀ ਅਰੋੜਾ ਵਜੋਂ ਹੋਈ ਹੈ, ਜੋ ਆਪਣੀ ਭੈਣ ਨਾਲ ਦਿੱਲੀ ਤੋਂ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਈ ਸੀ। ਜਦੋਂ ਔਰਤ ਦੀ ਮੌਤ ਹੋਈ ਤਾਂ ਉਹ ਮੱਥਾ ਟੇਕਣ ਲਈ ਲਾਈਨ ਵਿੱਚ ਖੜ੍ਹੀ ਸੀ।
ਨੀਲਮ ਰਾਣੀ ਅੰਮ੍ਰਿਤਸਰ ਦੇ ਵਾਰਡ ਨੰਬਰ 8 ਦੀ ਵਸਨੀਕ ਸੀ ਅਤੇ ਦਿੱਲੀ ਤੋਂ ਆਈ ਸੀ। ਉਹ 31 ਮਾਰਚ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਸੀ। ਮੰਗਲਵਾਰ ਨੂੰ ਉਹ ਆਪਣੇ ਰਿਸ਼ਤੇਦਾਰਾਂ ਨਾਲ ਦਰਸ਼ਨਾਂ ਲਈ ਲਾਈਨ ਵਿੱਚ ਖੜ੍ਹੀ ਸੀ। ਇਸ ਦੌਰਾਨ, ਦਰਸ਼ਨੀ ਡਿਓੜੀ ਵਿੱਚ ਉਹਨਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਹ ਫਰਸ਼ ‘ਤੇ ਡਿੱਗ ਪਈ।
ਵਾਰਡ ਨੰਬਰ 8 ਦੇ ਕੌਂਸਲਰ ਪ੍ਰਿੰਸ ਨਾਇਰ, ਜੋ ਪਰਿਵਾਰ ਦੇ ਕਰੀਬੀ ਦੋਸਤ ਹਨ, ਉਹਨਾਂ ਨੇ ਕਿਹਾ ਕਿ ਮੌਕੇ ‘ਤੇ ਮੌਜੂਦ ਸ਼ਰਧਾਲੂਆਂ ਅਤੇ ਸੇਵਕਾਂ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਪਰ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਨੀਲਮ ਰਾਣੀ ਅਵਤਾਰ ਚੰਦ ਦੀ ਪਤਨੀ ਸੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਸੀ।