Drug War In Punjab; ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਵਿੱਚ ਕਾਰਵਾਈਆਂ ਹੋ ਰਹੀਆਂ ਨੇ ਇਸੇ ਦੇ ਦੌਰਾਨ ਅੱਜ ਇੱਕ ਵਾਰ ਫਿਰ ਤੋਂ ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਪੀਲਾ ਪੰਜਾਬ ਚਲਾਇਆ ਗਿਆ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਐਸਐਸਪੀ ਗੁਰਦਾਸਪੁਰ ਅਦਿੱਤਿਆ ਕੁਮਾਰ ਨੇ ਕਿਹਾ ਕਿ ਨਹਿਰੀ ਵਿਭਾਗ ਦੀ ਜ਼ਮੀਨ ਦੇ ਉੱਪਰ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਹਨ ਜਿਨਾਂ ਦੇ ਵਿੱਚੋਂ ਇਹ ਘਰ ਵੀ ਸ਼ਾਮਿਲ ਸੀ ਅਤੇ ਇਸ ਘਰ ਦੇ ਇੱਕ ਮੈਂਬਰ ਦੇ ਉੱਪਰ ਛੇ ਦੇ ਕਰੀਬ ਐਨਟੀਪੀਐੱਸ ਐਕਟ ਦੇ ਮਾਮਲੇ ਦਰਜ ਸੀ। ਜਿਸ ਤੋਂ ਬਾਅਦ ਨਹਿਰੀ ਵਿਭਾਗ ਦੀ ਕਾਰਵਾਈ ਦੇ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦਿੰਦੇ ਹੋਏ ਅੱਜ ਵੱਡੀ ਕਾਰਵਾਈ ਕੀਤੀ ਗਈ।
ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ੇ ਵਿਰੁੱਧ’ ਦੇ ਤਹਿਤ ਲਗਾਤਾਰ ਪੰਜਾਬ ਭਰ ਦੇ ਵਿੱਚ ਕਾਰਵਾਈਆਂ ਹੋ ਰਹੀਆਂ ਹਨ। ਜਿਸ ਘਰ ਦੇ ਵਿੱਚ ਪੀਲਾ ਪੰਜਾ ਚਲਾਇਆ ਗਿਆ ਉਸ ਬੇਟੇ ਦੇ ਪਿਤਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਮੁਹਿੰਮ ਬਹੁਤ ਵਧੀਆ ਹੈ। ਇਹ ਕਾਰਵਾਈਆਂ ਬਹੁਤ ਪਹਿਲਾਂ ਹੀ ਹੋਣੀਆਂ ਚਾਹੀਦੀਆਂ ਸਨ ਉਸ ਦੇ ਦੋ ਬੇਟੇ ਅਮਰੀਕਾ ਦੇ ਵਿੱਚ ਹਨ ਅਤੇ ਛੇ ਬੇਟਿਆਂ ਦੇ ਵਿੱਚੋਂ ਇਕ ਬੇਟਾ ਨਸ਼ੇ ਕਰਨ ਦਾ ਆਦੀ ਹੋ ਚੁੱਕਿਆ ਸੀ ਅਤੇ ਖਰਚੇ ਪੂਰੇ ਕਰਨ ਦੇ ਲਈ ਉਸਨੇ ਨਸ਼ਾ ਤਸਕਰੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ।