Moong dal is a strong source of protein:ਸਿਹਤਮੰਦ ਰਹਿਣ ਲਈ ਲੋਕ ਯੋਗ ਕਰਦੇ ਹਨ ਤੇ ਸਿਹਤਮੰਦ ਖੁਰਾਕ ਲੈਂਦੇ ਹਨ। ਇਸ ਨਾਲ ਉਨ੍ਹਾਂ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਹਰੀ ਮੂੰਗ ਦਾਲ ਜਾਂ ਸਾਬਤ ਮੂੰਗ ਦਾਲ ਦੀ ਗੱਲ ਕਰੀਏ ਤਾਂ ਕਈ ਲੋਕ ਇਸਨੂੰ ਸਧਾਰਨ ਤਰੀਕੇ ਨਾਲ ਦਾਲ ਬਣਾ ਕੇ ਖਾਂਦੇ ਹਨ ਜਦਕਿ ਕੁਝ ਲੋਕ ਇਸਨੂੰ ਸਪ੍ਰਾਊਟਸ ਦੇ ਤੌਰ ‘ਤੇ ਖਾਣਾ ਪਸੰਦ ਕਰਦੇ ਹਨ। ਮੂੰਗ ਦੀ ਦਾਲ ਪੇਟ ਲਈ ਕਾਫੀ ਚੰਗੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ, ਹਰੀ ਮੂੰਗ ਨੂੰ ਕਲਾਸਿਕ ਦਾਲ, ਸਵਾਦਿਸ਼ਟ ਸਨੈਕਸ, ਪੌਸ਼ਟਿਕ ਸਲਾਦ ਤੋਂ ਇਲਾਵਾ ਹੋਰ ਵੀ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ।
ਸਾਰੀਆਂ ਦਾਲਾਂ ਦੇ ਮੁਕਾਬਲੇ ਮੂੰਗ ਦਾਲ ‘ਚ ਸਭ ਤੋਂ ਵੱਧ ਪ੍ਰੋਟੀਨ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ‘ਚ ਹਰੀ ਮੂੰਗ ਦਾਲ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਇਹ ਵੀ ਜਾਣਾਂਗੇ ਕਿ ਇਸਨੂੰ ਕਿਹੜੇ-ਕਿਹੜੇ ਤਰੀਕਿਆਂ ਨਾਲ ਆਪਣੀ ਡਾਈਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਆਓ ਜਾਣੀਏ ਵਿਸਥਾਰ ਨਾਲ-
ਐਂਟੀਆਕਸੀਡੈਂਟ ਨਾਲ ਭਰਪੂਰ ਹੈ ਮੂੰਗ ਦਾਲ
ਹਰੀ ਮੂੰਗ ‘ਚ ਫਲੈਵੋਨੋਇਡਸ ਤੇ ਫੇਨੋਲਿਕ ਕੰਪਾਊਂਡ ਵਰਗੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ। ਇਹ ਸਾਡੇ ਸਰੀਰ ਨੂੰ ਫ੍ਰੀ ਰੈਡਿਕਲਸ ਨਾਲ ਲੜਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ, ਇਹ ਐਂਟੀਓਕਸੀਡੈਂਟ ਸੈੱਲਸ ਨੂੰ ਆਕਸੀਡੇਟਿਵ ਤਣਾਅ ਤੋਂ ਬਚਾਉਂਦੇ ਹਨ।
ਡਾਈਜੇਸ਼ਨ ਸੁਧਾਰਨ ‘ਚ ਮਦਦਗਾਰ
ਹਰੀ ਮੂੰਗ ਦਾਲ ਫਾਈਬਰ ਦਾ ਚੰਗਾ ਸਰੋਤ ਹੁੰਦੀ ਹੈ। ਇਹ ਸਾਡੇ ਡਾਈਜੈਸ਼ਨ ਨੂੰ ਬਿਹਤਰ ਬਣਾਉਂਦੀ ਹੈ। ਇਹ ਪੇਟ ਨੂੰ ਸਾਫ ਰੱਖਣ ਦੇ ਨਾਲ-ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਦਿੰਦੀ ਹੈ। ਜੇ ਤੁਸੀਂ ਰੋਜ਼ਾਨਾ ਮੂੰਗ ਦਾਲ ਖਾਂਦੇ ਹੋ, ਤਾਂ ਤੁਹਾਡਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਹ ਖਾਣੇ ‘ਚ ਵੀ ਬਹੁਤ ਹਲਕੀ ਹੁੰਦੀ ਹੈ।
ਵਜ਼ਨ ਘਟਾਉਣ ‘ਚ ਫਾਇਦेਮੰਦ
ਤੁਸੀਂ ਵੇਖਿਆ ਹੋਵੇਗਾ ਕਿ ਜੋ ਲੋਕ ਜਿਮ ਕਰਦੇ ਹਨ ਜਾਂ ਡਾਈਟਿੰਗ ਕਰ ਰਹੇ ਹੁੰਦੇ ਹਨ, ਉਹ ਮੂੰਗ ਦਾਲ ਜ਼ਰੂਰ ਖਾਂਦੇ ਹਨ। ਇਸ ਨਾਲ ਉਨ੍ਹਾਂ ਨੂੰ ਊਰਜਾ ਮਿਲਦੀ ਹੈ, ਨਾਲ ਹੀ ਇਹ ਪ੍ਰੋਟੀਨ ਤੇ ਫਾਈਬਰ ਦੇ ਚੰਗੇ ਸਰੋਤ ਮੰਨੇ ਜਾਂਦੇ ਹਨ। ਇਸ ਨਾਲ ਤੁਹਾਡਾ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ। ਤੁਸੀਂ ਓਵਰਈਟਿੰਗ ਤੋਂ ਵੀ ਬਚੇ ਰਹਿੰਦੇ ਹੋ।
ਹੱਡੀਆਂ ਨੂੰ ਮਜ਼ਬੂਤ ਬਣਾਏ
ਹਰੀ ਮੂੰਗ ਦਾਲ ‘ਚ ਕੈਲਸ਼ੀਅਮ, ਮੈਗਨੀਸ਼ੀਅਮ ਤੇ ਫਾਸਫੋਰਸ ਦੀ ਚੰਗੀ ਮਾਤਰਾ ਹੁੰਦੀ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਕਾਰਗਰ ਹੈ। ਖਾਸ ਕਰਕੇ ਔਰਤਾਂ ਲਈ ਇਹ ਦਾਲ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ।
ਸਕਿੰਨ ਅਤੇ ਵਾਲਾਂ ਨੂੰ ਦੇਵੇ ਪੋਸ਼ਣ
ਜੇ ਤੁਸੀਂ ਮੂੰਗ ਦਾਲ ਨੂੰ ਡੇਲੀ ਡਾਈਟ ‘ਚ ਸ਼ਾਮਲ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਸਕਿੰਨ ਅਤੇ ਵਾਲਾਂ ਨੂੰ ਜ਼ਰੂਰੀ ਪੋਸ਼ਣ ਮਿਲਦਾ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟਸ ਤੇ ਵਿਟਾਮਿਨਸ ਸਕਿੰਨ ਤੇ ਵਾਲਾਂ ਲਈ ਵਰਦਾਨ ਤੋਂ ਘੱਟ ਨਹੀਂ।
ਦਿਲ ਨੂੰ ਰੱਖੇ ਸਿਹਤਮੰਦ
ਹਰੀ ਮੂੰਗ ਦਾਲ ‘ਚ ਫਾਈਬਰ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਕੋਲੇਸਟਰੋਲ ਦੇ ਲੈਵਲ ਨੂੰ ਘਟਾ ਕੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਂਦੇ ਹਨ। ਬਲੱਡ ਪ੍ਰੈਸ਼ਰ ਦੇ ਲੈਵਲ ਨੂੰ ਵੀ ਮੈਨਟੇਨ ਕਰਦੇ ਹਨ।
ਇਸ ਤਰ੍ਹਾਂ ਕਰੋ ਡਾਈਟ ‘ਚ ਸ਼ਾਮਲ
- ਤੁਸੀਂ ਇਸਨੂੰ ਰੋਜ਼ਾਨਾ ਸਪਰਾਊਟਸ ਦੇ ਤੌਰ ‘ਤੇ ਵੀ ਖਾ ਸਕਦੇ ਹੋ।
- ਮੂੰਗਦਾਲ ਨੂੰ ਉਬਾਲ ਕੇ ਵੀ ਖਾਧਾ ਜਾ ਸਕਦਾ ਹੈ।
- ਇਸਨੂੰ ਨਾਰਮਲ ਦਾਲ ਦੀ ਤਰ੍ਹਾਂ ਬਣਾ ਕੇ ਵੀ ਖਾਇਆ ਜਾ ਸਕਦਾ ਹੈ।
- ਮੂੰਗ ਦਾਲ ਦੀ ਚਾਟ ਵੀ ਤੁਸੀਂ ਟ੍ਰਾਈ ਕਰ ਸਕਦੇ ਹੋ।
- ਇਸਨੂੰ ਸਲਾਦ ਦੇ ਰੂਪ ‘ਚ ਵੀ ਖਾਧਾ ਜਾ ਸਕਦਾ ਹੈ।