Amritsar News: ਯੂਐਸ ਦਾ ਜੰਪਲ ਅਤੇ ਚੀਨ ਦਾ ਪਿਛੋਕੜ ਜੈਸਨ (Jayson) ਨਾਂ ਦਾ ਨੌਜਵਾਨ ਜਿਸਨੇ ਸਿੱਖ ਧਰਮ ਦੇ ਵਿੱਚ ਰੁਚੀ ਦਿਖਾਈ ਹੈ ਅਤੇ ਆਪਣੇ ਆਪ ਨੂੰ ਸਿੱਖ ਧਰਮ ਨਾਲ ਜੋੜਿਆ ਹੈ।
ਹਰਮੀਤ ਸਿੰਘ ਦੀ ਖਾਸ ਰਿਪੋਰਟ
China Man adopted Sikhism: “ਖੁਆਰ ਹੋਏ ਸਭ ਮਿਲੈਗੇ” ਪ੍ਰੋਗਰਾਮ ਤਹਿਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਹੋਰਾਂ ਵੱਲੋਂ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਗਈ ਹੈ। ਹਰ ਇੱਕ ਨੂੰ ਧਰਮ ਦੇ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ ਜਾ ਰਿਹਾ। ਇਸ ਦੇ ਨਾਲ ਹੀ ਜਥੇਦਾਰ ਸਾਹਿਬ ਵੱਲੋਂ ਹਰੇਕ ਟਰਸਟ ਅਕੈਡਮੀਆਂ ਵਿਦਵਾਨਾਂ ਪ੍ਰਚਾਰਕਾਂ ਨੂੰ ਅਪੀਲ ਕੀਤੀ ਹੈ ਕਿ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕੀਤਾ ਜਾਵੇ।
ਇਸ ਦੇ ਨਾਲ ਹੀ ਵਿਦੇਸ਼ੀ ਲੋਕਾਂ ‘ਚ ਸਿੱਖ ਧਰਮ ਅਪਨਾਉਣ ਨੂੰ ਲੈ ਕੇ ਰੁਝਾਨ ਵੱਧ ਰਿਹਾ ਹੈ। ਯੂਐਸ ਦਾ ਜੰਪਲ ਅਤੇ ਚੀਨ ਦਾ ਪਿਛੋਕੜ ਜੈਸਨ (Jayson) ਨਾਂ ਦਾ ਨੌਜਵਾਨ ਜਿਸਨੇ ਸਿੱਖ ਧਰਮ ਦੇ ਵਿੱਚ ਰੁਚੀ ਦਿਖਾਈ ਹੈ ਅਤੇ ਆਪਣੇ ਆਪ ਨੂੰ ਸਿੱਖ ਧਰਮ ਨਾਲ ਜੋੜਿਆ ਹੈ। ਜੈਸਲ ਨੇ ਦਾੜੀ-ਕੇਸ ਵੀ ਰੱਖਣੇ ਸ਼ੁਰੂ ਕੀਤੇ ਹਨ।
ਜੈਸਨ 15 ਦਿਨ ਤੋਂ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਰੰਗਣੇ ਸੱਜਣ ਟਰਸਟ ਅਖੰਡ ਕੀਰਤਨੀ ਜੱਥੇ ਕੋਲੋਂ ਕੀਰਤਨ-ਗੁਰਬਾਣੀ ਦੀ ਸਿੱਖਿਆ ਲੈ ਰਿਹਾ ਹੈ। ਉਹ ਚੌਪਾਈ ਸਾਹਿਬ ਦਾ ਪਾਠ, ਆਰਤੀ ਅਤੇ ਰਹਿਰਾਸ ਸਾਹਿਬ ਤੇ ਸਭ ਨੂੰ ਕੀਰਤਨ ਦੇ ਰੂਪ ਵਿੱਚ ਸਿੱਖਣਾ ਚਾਹੁੰਦਾ ਹੈ। ਉਸਦਾ ਕਹਿਣਾ ਹੈ ਕਿ ਮੈਂ ਕਦੇ ਵੀ ਕੇਸ ਕਤਲ ਨਹੀਂ ਕਰਾਵਾਂਗਾ।
ਸਿੱਖੀ ਨਾਲ ਜੁੜੇ ਜੈਸਨ ਦੀ 2-3 ਦਿਨ ਬਾਅਦ ਵਾਪਸੀ ਹੈ। ਉਸਨੇ ਵਾਅਦਾ ਕੀਤਾ ਹੈ ਕਿ ਮੈਂ ਕਦੇ ਵੀ ਸਿੱਖ ਧਰਮ ਨਹੀਂ ਛੱਡਾਂਗਾ। ਮੈਂ ਅੱਜ ਤੱਕ ਅਜਿਹਾ ਧਰਮ ਨਹੀਂ ਵੇਖਿਆ। ਜੈਸਨ ਨੇ ਕਿਹਾ ਕਿ ਭੈਣ ਜਸਵਿੰਦਰ ਕੌਰ ਜਿਨਾਂ ਵੱਲੋਂ ਸਿੱਖਿਆ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਪੂਰਾ ਆਪਣੇ ਆਪ ਨੂੰ ਸਿੱਖ ਧਰਮ ਵੱਲ ਝੌਂਕ ਰਿਹਾ ਹੈ ਅਤੇ ਹਰ ਇੱਕ ਰਹਿਤ ਮਰਿਆਦਾ ਨੂੰ ਅਪਣਾ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਨੇ ਕਿਹਾ ਕਿ ਮੈਂ ਦਾੜਾ ਪ੍ਰਕਾਸ਼ ਕਰਕੇ ਫਿਰ ਵਾਪਸ ਆਵਾਂਗਾ।
US ਦਾ ਜੰਮਪਾਲ ਜੈਸਨ ਦਸਤਾਰ ਵੀ ਆਪੇ ਬਣਦਾ ਹੈ ਅਤੇ ਸਵੇਰੇ ਦਰਬਾਰ ਸਾਹਿਬ ਜਾਕੇ ਪਾਠ ਕਰ ਸਾਰਾ ਦਿਨ ਅਕੈਡਮੀ ‘ਚ ਗੁਰਬਾਣੀ ਗਾਉਂਦਾ ਹੈ। ਜੈਸਨ ਮੋਬਾਇਲ ਤੋਂ ਗੁਰਬਾਣੀ ਪੜ੍ਹਦਾ ਹੈ ਅਤੇ ਅੰਗਰੇਜ਼ੀ ਵਿੱਚ ਮਤਲਬ ਸਮਝਤਾ ਹੈ।