Punjab News;ਫਰੀਦਕੋਟ ਦੇ ਤੋ ਫਿਰੋਜਪੁਰ ਨੂੰ ਜਾਂਦੇ ਰੋਡ ਦੇ ਉੱਪਰ ਸਾਈਡ ਤੇ ਬਣੇ ਹੋਏ ਸੀਵਰੇਜ ਦਾ ਨਾਲਾ ਪਾਣੀ ਓਵਰਫਲੋ ਹੋ ਕੇ ਇਸ ਸੜਕ ਤੇ ਆ ਚੁੱਕਿਆ ਹੈ। ਜਿਸ ਕਾਰਨ ਲੋਕਾਂ ਨੂੰ ਲੰਘਣ ਦੇ ਵਿੱਚ ਵੀ ਕਾਫੀ ਦਿੱਕਤ ਆਉਂਦੀ ਹੈ। ਨੇੜ ਦੇ ਮਹੱਲਾਂ ਵਾਸੀਆਂ ਨੇ ਦੱਸਿਆ ਕਿ ਪਾਣੀ ਦੇ ਵਿੱਚ ਗੰਦਾ ਮੁਸ਼ਕ ਆਉਂਦਾ ਹੈ। ਜਿਸ ਕਾਰਨ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਬਹੁਤ ਦਿੱਕਤ ਹੈ ਚਾਰ ਮਹੀਨੇ ਦਾ ਕਰੀਬ ਸਮਾਂ ਹੋ ਚੁੱਕਿਆ ਕਿਸੇ ਵੱਲੋਂ ਵੀ ਇਸ ਬਾਰੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਮਹੱਲਾ ਵਾਸੀਆਂ ਨੇ ਕਿਹਾ ਕਿ ਚਾਰ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਇਸ ਗੰਦੇ ਨਾਲੇ ਦਾ ਪਾਣੀ ਨਿਕਲ ਕੇ ਸੜਕ ਉਪਰ ਆ ਚੁੱਕਿਆ ਹੈ । ਕਿਉਂਕਿ ਇਸ ਗੰਦੇ ਨਾਲੇ ਦੀ ਸਫਾਈ ਨਹੀਂ ਹੋਈ ਅਤੇ ਕਈ ਥਾਵਾਂ ਦੇ ਉੱਪਰ ਇਹ ਭਰਿਆ ਪਿਆ ਜਿਸ ਕਾਰਨ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਆ ਚੁੱਕਿਆ ਅਤੇ ਲੋਕਾਂ ਦੇ ਉੱਪਰ ਛਿੱਟੇ ਪੈ ਰਹੇ ਨੇ ਪਰ ਕਿਸੇ ਵੱਲੋਂ ਵੀ ਇਸ ਵੱਲ ਕੋਈ ਵੀ ਧਿਆਨ ਦਿੱਤਾ ਜਾ ਰਿਹਾ ਹੈ । ਖੜੇ ਪਾਣੀ ਕਾਰਨ ਅਨੇਕਾਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।
ਦੂਜੇ ਪਾਸੇ ਇਸ ਸੰਬੰਧ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਹਿਲਾਂ ਕੁਝ ਥਾਵਾਂ ਸਨ ਉੱਥੇ ਪਾਈਪਾਂ ਪਾ ਦਿੱਤੀਆਂ ਗਈਆਂ ਨੇ ਸਨ। ਪਰ ਅੱਗਿਓਂ ਨਾਲਾ ਬੰਦ ਹੋਣ ਦੇ ਕਾਰਨ ਇਹ ਸਮੱਸਿਆ ਆ ਗਈ ਹੈ। ਉਹਨਾਂ ਕਿਹਾ ਇਕ ਇਸਦਾ ਹੱਲ ਜਲਦ ਕੀਤਾ ਜਾਵੇਗਾ।