Covid ਦੇ ਹਲਕੇ ਲੱਛਣਾਂ ਨੂੰ ਠੀਕ ਕਰਨ ਲਈ 7 ਘਰੇਲੂ ਉਪਚਾਰ

ਹਲਦੀ ਵਾਲਾ ਦੁੱਧ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਕੱਪ ਗਰਮ ਹਲਦੀ ਵਾਲਾ ਦੁੱਧ ਪੀਣਾ ਇਨਫੈਕਸ਼ਨਾਂ ਨਾਲ ਲੜਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਹਲਦੀ ਐਂਟੀ-ਵਾਇਰਲ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜੋ ਗਲੇ ਦੀ ਖਰਾਸ਼ ਅਤੇ ਸਰੀਰ ਦੇ ਦਰਦ ਤੋਂ ਰਾਹਤ ਦਿੰਦੀ ਹੈ।

ਸ਼ਹਿਦ ਅਤੇ ਅਦਰਕ ਦਾ ਮਿਸ਼ਰਣ ਅੱਧਾ ਚਮਚ ਅਦਰਕ ਦਾ ਰਸ ਇੱਕ ਚਮਚ ਸ਼ੁੱਧ ਸ਼ਹਿਦ ਵਿੱਚ ਮਿਲਾ ਕੇ ਦਿਨ ਵਿੱਚ ਦੋ ਵਾਰ ਲਓ। ਇਹ ਮਿਸ਼ਰਣ ਬਲਗਮ ਅਤੇ ਖੰਘ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਹੈ ਅਤੇ ਗਲੇ ਦੀ ਖਰਾਸ਼ ਵਿੱਚ ਰਾਹਤ ਦਿੰਦਾ ਹੈ।

ਨਿੰਬੂ ਅਤੇ ਗਰਮ ਪਾਣੀ ਸਵੇਰੇ ਖਾਲੀ ਪੇਟ ਨਿੰਬੂ ਅਤੇ ਸ਼ਹਿਦ ਮਿਲਾ ਕੇ ਗਰਮ ਪਾਣੀ ਪੀਣ ਨਾਲ ਸਰੀਰ ਨੂੰ ਡੀਟੌਕਸ ਕੀਤਾ ਜਾਂਦਾ ਹੈ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤੀ ਮਿਲਦੀ ਹੈ। ਇਹ ਉਪਾਅ ਗਲੇ ਦੀ ਖਰਾਸ਼ ਵਿੱਚ ਵੀ ਰਾਹਤ ਦਿੰਦਾ ਹੈ।

ਲਸਣ ਦਾ ਸੇਵਨ ਲਸਣ ਵਿੱਚ ਬੈਕਟੀਰੀਆ ਅਤੇ ਵਾਇਰਸ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ। ਸਵੇਰੇ ਖਾਲੀ ਪੇਟ ਇੱਕ ਜਾਂ ਦੋ ਕੱਚੀਆਂ ਲਸਣ ਦੀਆਂ ਕਲੀਆਂ ਚਬਾਉਣ ਨਾਲ ਫਾਇਦਾ ਹੁੰਦਾ ਹੈ।

ਤੁਲਸੀ-ਕਾਲੀ ਮਿਰਚ ਦਾ ਕਾੜ੍ਹਾ ਤੁਲਸੀ, ਕਾਲੀ ਮਿਰਚ ਦਾ ਬਣਿਆ ਕਾੜ੍ਹਾ ਹਲਕੇ ਕੋਵਿਡ ਲੱਛਣਾਂ ਵਿੱਚ ਬਹੁਤ ਰਾਹਤ ਦਿੰਦਾ ਹੈ। ਇਹ ਗਲਾ ਸਾਫ਼ ਕਰਦਾ ਹੈ, ਬੁਖਾਰ ਘਟਾਉਂਦਾ ਹੈ ਅਤੇ ਇਮਿਊਨਿਟੀ ਨੂੰ ਵਧਾਉਂਦਾ ਹੈ।