ਇਸ ਵਿੱਚ ਪੌਲੀਪੈਪਟਾਇਡ ਅਤੇ ਚਾਰੈਂਟਿਨ ਵਰਗੇ ਇੰਸੁਲਿਨ ਅਧਾਰਿਤ ਤੱਤ ਹੁੰਦੇ ਹਨ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਚ ਰੱਖਦੇ ਹਨ।
ਇਹ ਜੂਸ ਲਿਵਰ ਦੇ ਲਈ ਫਿਲਟਰ ਦਾ ਕੰਮ ਕਰਦਾ ਹੈ। ਸਰੀਰ ਵਿੱਚੋਂ ਨਸ਼ੀਲੇ ਪਦਾਰਥ ਕੱਢ ਕੇ ਪਾਚਨ ਤੰਤਰ ਮਜ਼ਬੂਤ ਬਣਾਉਂਦਾ ਹੈ।
ਰੋਜ਼ਾਨਾ ਕਰੇਲੇ ਦਾ ਜੂਸ ਪੀਣ ਨਾਲ ਖੂਨ ਸਾਫ਼ ਹੁੰਦਾ ਹੈ, ਚਿਹਰੇ ਤੇ ਚਮਕ ਅਤੇ ਕੁਦਰਤੀ ਨਿਖ਼ਾਰ ਆਉਂਦਾ ਹੈ।
ਕਰੇਲੇ ਚ ਕੈਲੋਰੀ ਬਹੁਤ ਘੱਟ ਅਤੇ ਫਾਈਬਰ ਵਧੇਰੇ ਹੁੰਦਾ ਹੈ ਜੋ ਖਾਲੀ ਪੇਟ ਸੇਵਨ ਕਰਨ ਨਾਲ ਚਰਬੀ ਘਟਾਉਣ ਚ ਮਦਦ ਕਰਦਾ ਹੈ।
ਇਹ ਜੂਸ ਕੋਲੈਸਟ੍ਰਾਲ ਘੱਟ ਕਰਦਾ ਹੈ ਅਤੇ ਦਿਲ ਨੂੰ ਸੁਰੱਖਿਅਤ ਰੱਖਦਾ ਹੈ।