ਵਿਗਿਆਨੀਆਂ ਦਾ ਮੰਨਣਾ ਹੈ ਕਿ ਟਾਈਪ 2 ਡਾਇਬਟੀਜ਼ ਲਈ ਸਿਰਫ਼ ਅੰਡੇ ਜ਼ਿੰਮੇਵਾਰ ਨਹੀਂ ਹਨ। ਅਸਲ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਬੇਕਨ, ਸੌਸੇਜ, ਚਿੱਟੀ ਬਰੈੱਡ ਅਤੇ ਮੱਖਣ ਵਰਗੀਆਂ ਚੀਜ਼ਾਂ ਨੂੰ ਅੰਡੇ ਦੇ ਨਾਲ ਖਾਧਾ ਜਾਂਦਾ ਹੈ
ਖੋਜਕਰਤਾਵਾਂ ਦੇ ਅਨੁਸਾਰ, ਇੱਕ ਵੱਡੇ ਆਂਡੇ ਵਿੱਚ ਲਗਭਗ 186 ਮਿਲੀਗ੍ਰਾਮ ਕੋਲੈਸਟ੍ਰੋਲ ਹੁੰਦਾ ਹੈ, ਜੋ ਕੁਝ ਲੋਕਾਂ ਵਿੱਚ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਅੰਡੇ ਨੂੰ ਘਿਓ, ਮੱਖਣ ਜਾਂ ਤੇਲ ਵਿੱਚ ਤਲਿਆ ਜਾਂਦਾ ਹੈ, ਜਾਂ ਪਨੀਰ ਪਾ ਕੇ ਤਿਆਰ ਕੀਤਾ ਜਾਂਦਾ ਹੈ, ਤਾਂ ਇਸ ਵਿੱਚ ਵਾਧੂ ਚਰਬੀ ਮਿਲ ਜਾਂਦੀ ਹੈ, ਜੋ ਬਲੱਡ ਸ਼ੂਗਰ ਨੂੰ ਵਧਾ ਸਕਦੀ ਹੈ।