ਅੱਖਾਂ ਸਾਡੇ ਸਰੀਰ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ। ਸਾਨੂੰ ਆਪਣੀਆਂ ਅੱਖਾਂ ਦਾ ਵਿਸ਼ੇਸ ਤੌਰ ‘ਤੇ ਧਿਆਨ ਰੱਖਣਾ ਚਾਹੀਦਾ ਹੈ। ਅੱਖਾਂ ਦੇ ਨਾਲ ਨਾਲ ਸਾਨੂੰ ਸਾਡੀ ਸਮੁੱਚੇ ਸਰੀਰ ਦੀ ਨਿਯਮਤ ਰੂਪ ਵਿੱਚ ਜਾਂਚ ਕਵਾਉਣੀ ਚਾਹੀਦੀ ਹੈ।
ਲਗਾਤਾਰ ਦਰਦ ਹੋਣਾ ਜੇਕਰ ਤੁਹਾਨੂੰ ਲਗਾਤਾਰ ਸਿਰ ਜਾਂ ਅੱਖਾਂ ਵਿੱਚ ਦਰਦ ਮਹਿਸੂਸ ਹੋ ਰਿਹਾ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ ‘ਤੇ ਆਪਣੀਆਂ ਅੱਖਾਂ ਦਾ ਚੈੱਕਅੱਪ ਕਰਵਾਉਣਾ ਚਾਹੀਦਾ ਹੈ। ਅਜਿਹਾ ਨਾ ਕਰਨ ਕਰਕੇ ਤੁਸੀਂ ਕਿਸੇ ਗੰਭੀਰ ਸਮੱਸਿਆ ਦਾ ਵੀ ਸ਼ਿਕਾਰ ਹੋ ਸਕਦੇ ਹੋ।
ਅੱਖਾਂ ਵਿੱਚ ਪਾਣੀ ਜਾਂ ਲਾਲੀ ਰਹਿਣ 'ਤੇ ਜੇਕਰ ਤੁਹਾਡੀਆਂ ਅੱਖਾਂ ਵਿੱਚ ਲਗਾਤਾਰ ਪਾਣੀ ਡਿੱਗਦਾ ਰਹਿੰਦਾ ਹੈ ਜਾਂ ਫਿਰ ਲਾਲੀ ਰਹਿੰਦੀ ਹੈ, ਤਾਂ ਤੁਹਾਡੀਆਂ ਅੱਖਾਂ ਵਿੱਚ ਐਲਰਜੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਤੁਰੰਤ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜਾਂਚ ਕਰਵਾ ਕੇ ਸਮੇਂ ਸਿਰ ਇਲਾਜ਼ ਨਾ ਕਰਨ ਕਰਕੇ ਤੁਹਾਡੀ ਇਹ ਸਮੱਸਿਆ ਵਧ ਸਕਦੀ ਹੈ।