ਠੰਡ ‘ਚ ਮਾਰਨਿੰਗ ਵਾਕ ਖਤਰਨਾਕ? ਹਾਰਟ ਅਟੈਕ ਦਾ ਖਤਰਾ ਵਧ ਸਕਦਾ...
ਉੱਤਰ ਭਾਰਤ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਅਜਿਹੇ ਮੌਸਮ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਸਰਦੀਆਂ ਵਿੱਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਡਾਕਟਰਾਂ ਮੁਤਾਬਕ ਠੰਡ, ਕੋਹਰਾ ਅਤੇ ਪ੍ਰਦੂਸ਼ਣ ਕਾਰਨ ਸਵੇਰੇ ਮਾਰਨਿੰਗ ਵਾਕ ਕਰਨਾ ਖਤਰਨਾਕ ਹੋ ਸਕਦਾ ਹੈ, ਕਿਉਂਕਿ ਇਸ ਨਾਲ ਸਰੀਰ ਦਾ ਤਾਪਮਾਨ ਘਟਦਾ ਹੈ ਅਤੇ ਹਾਰਟ ਅਟੈਕ ਦਾ ਖਤਰਾ ਵਧ ਸਕਦਾ ਹੈ।
ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਵੀ ਠੰਡ 'ਚ ਮਾਰਨਿੰਗ ਵਾਕ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਮੌਕੇ ਹਾਰਟ ਰਿਧਮ ਵਿਗੜਨ ਦਾ ਖਤਰਾ ਹੁੰਦਾ ਹੈ ।
ਡਾਕਟਰਾਂ ਅਨੁਸਾਰ ਗਰਮੀਆਂ ਦੀ ਬਜਾਏ ਸਰਦੀਆਂ 'ਚ ਹਾਰਟ ਅਟੈਕ ਦੇ ਕੇਸ ਜ਼ਿਆਦਾ ਸਾਹਮਣੇ ਆਉਂਦੇ ਹਨ। ਇਸ ਕਰਕੇ ਹਾਰਟ ਮਰੀਜ਼ ਠੰਡ 'ਚ ਮਾਰਨਿੰਗ ਵਾਕ ਕਰਨ ਤੋਂ ਬਚ ਕੇ ਰਹਿਣ।
ਡਾਕਟਰਾਂ ਅਨੁਸਾਰ ਗਰਮੀਆਂ ਦੀ ਬਜਾਏ ਸਰਦੀਆਂ 'ਚ ਹਾਰਟ ਅਟੈਕ ਦੇ ਕੇਸ ਜ਼ਿਆਦਾ ਸਾਹਮਣੇ ਆਉਂਦੇ ਹਨ। ਇਸ ਕਰਕੇ ਹਾਰਟ ਮਰੀਜ਼ ਠੰਡ 'ਚ ਮਾਰਨਿੰਗ ਵਾਕ ਕਰਨ ਤੋਂ ਬਚ ਕੇ ਰਹਿਣ।