ਕੀ ਤੁਹਾਡਾ ਗੈਸ ਸਿਲੰਡਰ ਸਮੇਂ ਤੋਂ ਪਹਿਲਾਂ ਖਤਮ ਹੋ ਜਾਂਦਾ ਹੈ? ਲੋਕ ਅਕਸਰ ਸੋਚਦੇ ਹਨ ਕਿ ਸਿਲੰਡਰ ਘੱਟ ਭਰਿਆ ਹੋਇਆ ਹੋ ਸਕਦਾ ਹੈ ਜਾਂ ਕੋਈ ਤਕਨੀਕੀ ਖਰਾਬੀ ਹੋ ਸਕਦੀ ਹੈ। ਪਰ ਅਸਲ ਕਾਰਨ ਕੁੱਝ ਹੋਰ ਹੀ ਹੁੰਦਾ ਹੈ। ਤੁਸੀਂ ਗੈਸ ਬਚਾਉਣ ਲਈ ਕਿਹੜੇ ਛੋਟੇ ਬਦਲਾਅ ਕਰ ਸਕਦੇ ਹੋ? ਆਓ ਜਾਣਦੇ ਹਾਂ ਇਨ੍ਹਾਂ ਬਾਰੇ…

ਠੰਡ ਦੇ ਮੌਸਮ ਵਿੱਚ, ਸਿਲੰਡਰ ਦੇ ਅੰਦਰ ਗੈਸ ਕਈ ਵਾਰ ਜੰਮ ਜਾਂਦੀ ਹੈ, ਜਿਸ ਨਾਲ ਗੈਸਲਾਈਟ ਕਮਜ਼ੋਰ ਹੋ ਜਾਂਦੀ ਹੈ ਅਤੇ ਸਿਲੰਡਰ ਜਲਦੀ ਖਤਮ ਹੋ ਜਾਂਦਾ ਹੈ।

ਗੈਸ ਬਚਾਉਣ ਲਈ ਕੁੱਝ ਆਦਤਾਂ ਨੂੰ ਅਪਣਾਉਣਾ ਜ਼ਰੂਰੀ ਹੈ। ਪ੍ਰੈਸ਼ਰ ਕੁੱਕਰ ਵਿੱਚ ਖਾਣਾ ਪਕਾਉਣ ਨਾਲ ਭੋਜਨ ਤੇਜ਼ੀ ਨਾਲ ਪਕਦਾ ਹੈ ਅਤੇ ਘੱਟ ਗੈਸ ਦੀ ਵਰਤੋਂ ਹੁੰਦੀ ਹੈ। 

ਲੀਕੇਜ ਅਤੇ ਸੁਰੱਖਿਆ ਦਾ ਰੱਖੋ ਧਿਆਨ… ਸਮੇਂ-ਸਮੇਂ ‘ਤੇ ਪਾਈਪਾਂ, ਰੈਗੂਲੇਟਰ ਅਤੇ ਸਿਲੰਡਰ ਦੀ ਜਾਂਚ ਕਰਨਾ ਮਹੱਤਵਪੂਰਨ ਹੈ। ਪਾਈਪਾਂ ‘ਤੇ ਬੁਲਬੁਲੇ ਲੱਭ ਕੇ ਲੀਕ ਦੀ ਪਛਾਣ ਕੀਤੀ ਜਾ ਸਕਦੀ ਹੈ, ਇਸ ਵਿੱਚ ਸਾਬਣ ਵਾਲਾ ਪਾਣੀ ਤੁਹਾਡੇ ਕੰਮ ਆ ਸਕਦਾ ਹੈ।