ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਦੇ ਵਿਆਹ ਸਮਾਗਮ ਵਿੱਚ ਰਾਜਾ ਵੜਿੰਗ ਨੇ ਭੇਂਟ ਕੀਤੀਆਂ ਸ਼ੁੱਭਕਾਮਨਾਵਾਂ

"

ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਵੀ ਲਿਖਿਆ: "ਅੱਜ ਹਿਮਾਚਲ ਤੋਂ PWD ਵਿਭਾਗ ਦੇ ਮੰਤਰੀ ਅਤੇ ਮੇਰੇ ਪਰਮ ਮਿੱਤਰ ਸ਼੍ਰੀ ਵਿਕਰਮਾਦਿੱਤਿਆ ਸਿੰਘ ਜੀ ਦੇ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਕੇ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ। ਪਰਮਾਤਮਾ ਉਹਨਾਂ ਨੂੰ ਚੜ੍ਹਦੀਕਲਾ ਤੇ ਖੁਸ਼ਹਾਲ ਵਿਵਾਹਿਤ ਜੀਵਨ ਬਖਸ਼ਿਸ਼ ਕਰਨ।

ਵਿਕਰਮਾਦਿੱਤਿਆ ਸਿੰਘ ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਯੂਥ ਆਗੂ ਅਤੇ ਸਾਬਕਾ ਮੁੱਖ ਮੰਤਰੀ ਰਾਜਾ ਵੀਰਭਦਰ ਸਿੰਘ ਦੇ ਪੁੱਤਰ ਹਨ। ਉਨ੍ਹਾਂ ਦੇ ਵਿਆਹ ਦੀ ਖ਼ਬਰ ਸਿਆਸੀ ਅਤੇ ਸਮਾਜਿਕ ਜਗਤ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ।