ਉਮਰ ਅਤੇ ਮਹਿਲਾ-ਪੁਰਸ਼ ਦੇ ਹਿਸਾਬ ਨਾਲ ਕਿੰਨਾ ਹੋਣਾ ਚਾਹੀਦਾ ਹੈ ਬਲੱਡ ਪ੍ਰੈਸ਼ਰ?

ਸਾਡਾ ਦਿਲ ਸਾਡੇ ਸਰੀਰ ਦਾ ਪੰਪ ਹੈ ਜੋ ਖੂਨ ਨੂੰ ਸਰੀਰ ਦੇ ਵੱਖੋ ਵੱਖਰੇ ਹਿੱਸਿਆਂ ਤੱਕ ਪਹੁੰਚਾਉਂਦਾ ਹੈ। ਦਿਲ ਦੁਆਰਾ ਪੰਪ ਕੀਤੇ ਜਾ ਰਹੇ ਖੂਨ ਦੀ ਗਤੀ ਨੂੰ ਬਲੱਡ ਪ੍ਰੈਸ਼ਰ ਰਾਹੀਂ ਮਾਪਿਆ ਜਾਂਦਾ ਹੈ। ਜੇਕਰ ਬਲੱਡ ਦੀ ਇਹ ਗਤੀ ਘੱਟ ਜਾਂ ਵੱਧ ਹੋਵੇ ਤਾਂ ਸਾਡੀ ਸਰੀਰ ਕਿਰਿਆ ਪ੍ਰਭਾਵਿਤ ਹੁੰਦੀ ਹੈ।

ਔਰਤਾਂ ਦੀ ਬੀਪੀ 21 ਤੋਂ 25 ਸਾਲ ਦੀ ਇਕ ਔਰਤ ਵਿਚ ਬਲੱਡ ਪ੍ਰੈਸ਼ਰ 115.5 ਤੋਂ 70.5 ਦੇ ਵਿਚਕਾਰ ਰਹਿਣਾ ਚਾਹੀਦਾ ਹੈ। ਉਮਰ ਦੇ ਵਧਣ ਨਾਲ ਬਲੱਡ ਪ੍ਰੈਸ਼ਰ ਘਟਣ ਲਗਦਾ ਹੈ ਜਿਸਦੀ ਦਰ 31-35 ਉਮਰ ਦੀਆਂ ਔਰਤਾਂ ਵਿਚ 110.5 ਤੋਂ 72.5 ਦੇ ਵਿਚਕਾਰ ਰਹਿਣਾ ਚਾਹੀਦਾ ਹੈ।

ਮਰਦਾਂ ਵਿਚ ਬੀਪੀ ਮਰਦਾਂ ਵਿਚ ਬਲੱਡ ਪ੍ਰੈਸ਼ਰ ਦੀ ਦਰ 31 ਤੋਂ 35 ਸਾਲ ਦੇ ਵਿਚਕਾਰ 114.5 ਤੋਂ 75.5 ਦੇ ਵਿਚਕਾਰ ਰਹਿਣੀ ਚਾਹੀਦੀ ਹੈ। ਵਧਦੀ ਉਮਰ ਨਾਲ ਬੀਪੀ ਦੀ ਦਰ ਵਧਣੀ ਸ਼ੁਰੂ ਹੋ ਜਾਂਦੀ ਹੈ। 40 ਸਾਲ ਤੋਂ ਬਾਦ ਇਹ ਦਰ ਲਗਾਤਾਰ ਵਧਦੀ ਹੈ। 61 ਤੋਂ 65 ਸਾਲਾਂ ਦੇ ਇਕ ਆਮ ਸਿਹਤਮੰਦ ਪੁਰਸ਼ ਦੀ ਬਲੱਡ ਪ੍ਰੈਸ਼ਰ ਦਰ 143 ਤੋਂ 76.5 ਦੇ ਵਿਚਕਾਰ ਹੋਣੀ ਚਾਹੀਦੀ ਹੈ।