Iran ਵਿੱਚ ਔਰਤਾਂ ਆਪਣਾ ਗੁੱਸਾ ਦਿਖਾਉਣ ਲਈ ਇਕ ਅਜੀਬ ਤਰ੍ਹਾ ਦਾ Trend ਰਹੀਆਂ ਅਪਣਾ

ਔਰਤਾਂ ਵੱਲੋਂ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀਆਂ ਤਸਵੀਰਾਂ ਸਿਗਰਟਾਂ ਨਾਲ ਸਾੜਨ ਦਾ ਇੱਕ ਨਵਾਂ Trend ਦੁਨੀਆ ਭਰ ਵਿੱਚ ਵਾਇਰਲ ਹੋ ਰਿਹਾ ਹੈ।

ਈਰਾਨ ਵਿੱਚ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਇਹ ਅੰਦੋਲਨ ਮਹਿੰਗਾਈ ਦੇ ਵਿਰੋਧ ਵਜੋਂ ਸ਼ੁਰੂ ਹੋਇਆ ਸੀ ਪਰ ਹੁਣ ਇਹ ਖਮੇਨੀ ਦੇ ਅਧਿਕਾਰ ਨੂੰ ਚੁਣੌਤੀ ਦੇਣ ਵਾਲਾ ਸਭ ਤੋਂ ਵੱਡਾ ਵਿਰੋਧ ਬਣ ਗਿਆ ਹੈ।

ਪ੍ਰਦਰਸ਼ਨਕਾਰੀਆਂ ਨੂੰ ਖਮੇਨੀ ਦਾ ਤਖਤਾ ਪਲਟਣ ਅਤੇ ਸਵਰਗੀ ਸ਼ਾਹ ਦੇ ਪੁੱਤਰ, ਰਜ਼ਾ ਪਹਿਲਵੀ ਨੂੰ ਗੱਦੀ ਸੌਂਪਣ ਦੀ ਮੰਗ ਕਰਦੇ ਹੋਏ ਨਾਅਰੇ ਲਗਾਉਂਦੇ ਸੁਣਿਆ ਗਿਆ।

ਈਰਾਨ ਵਿੱਚ ਵਧਦੀ ਮਹਿੰਗਾਈ, ਡਿੱਗਦੀ ਮੁਦਰਾ ਅਤੇ ਭੋਜਨ ਦੀਆਂ ਕੀਮਤਾਂ ਨੇ ਜਨਤਕ ਗੁੱਸਾ ਭੜਕਾਇਆ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ 'ਤੇ ਸਰਕਾਰੀ ਦਫਤਰਾਂ ਨੂੰ ਅੱਗ ਲਗਾ ਦਿੱਤੀ।