Punjab police personnel and veterinary inspector arrested :ਪੰਜਾਬ ਪੁਲਿਸ ਮੁਲਾਜ਼ਮ ਤੇ ਵੈਟਰਨਰੀ ਇੰਸਪੈਕਟਰ ਸਮੇਤ ਚਾਰ ਜਣਿਆਂ ਨੂੰ ਥਾਣਾ ਬੋਹਾ ਪੁਲਿਸ ਨੇ ਹੈਰੋਇਨ ਬਰਾਮਦ ਕਰ ਗ੍ਰਿਫ਼ਤਾਰ ਕਰ ਲਿਆ ਹੈ। ਭਾਵੇਂ ਅਜੇ ਬਠਿੰਡਾ ਪੁਲਿਸ ਵੱਲੋਂ ਹੈਰੋਇਨ ਸਮੇਤ ਕਾਬੂ ਗਈ ਹੈੱਡ ਕਾਂਸਟੇਬਲ ਦਾ ਮਾਮਲਾ ਸੁਰਖੀਆਂ ’ਚ ਹੈ, ਉਥੇ ਹੀ ਮਾਨਸਾ ਦੀ ਥਾਣਾ ਬੋਹਾ ਪੁਲਿਸ ਵੱਲੋਂ ਵੀ ਇੱਕ ਸਿਪਾਹੀ ਸਮੇਤ ਚਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਵੱਲੋਂ ਇਹ ਹੈਰੋਇਨ ਸਮੇਤ ਉਕਤ ਮੁਲਾਜ਼ਮਾਂ ਨੂੰ ਫੜ੍ਹੇ ਜਾਣਾ ਸ਼ਲਾਘਾਯੋਗ ਹੈ, ਪਰ ਇਸ ਦੇ ਨਾਲ ਹੀ ਕਾਬੂ ਕੀਤੇ ਗਏ ਮੁਲਾਜ਼ਮਾਂ ਦੇ ਕਾਰਨ ਪੰਜਾਬ ਪੁਲਿਸ ’ਤੇ ਉਂਗਲ ਉੱਠ ਰਹੀ ਹੈ।
ਥਾਣਾ ਬੋਹਾ ਦੇ ਇੰਸਪੈਕਟਰ ਜਾਂਚ ਅਧਿਕਾਰੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਲੱਖੀਵਾਲ ਮੁੱਖ ਰੋਡ ’ਤੇ ਪੁਲਿਸ ਪਾਰਟੀ ਵੱਲੋਂ ਇੱਕ ਕਾਰ ਵਰਨਾ ਨੰਬਰੀ ਐਚਆਰ 12 ਵੀ 8504 ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਸ ਦੌਰਾਨ 2 ਗ੍ਰਾਮ 500 ਮਿਲੀ ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਪੰਜਾਬੀ ਕਮਾਂਡੋ ਬਟਾਲੀਅਨ ਪੰਜਾਬ ਪੁਲਿਸ ਸੁਖਪ੍ਰੀਤ ਸਿੰਘ 706 ਵਾਸੀ ਵਾਰਡ ਨੰਬਰ. 17 ਬੁਢਲਾਡਾ , ਪਸ਼ੂ ਪਾਲਣ ਵਿਭਾਗ ਪੰਜਾਬ ਦੇ ਵੈਟਰਨਰੀ ਇੰਸਪੈਕਟਰ ਗੁਰਜੀਤ ਸਿੰਘ ਵਾਸੀ ਬਰ੍ਹੇ, ਮਨਪ੍ਰੀਤ ਸਿੰਘ ਵਾਸੀ ਵਾਰਡ ਨੰਬਰ. 17 ਬੁਢਲਾਡਾ ਅਤੇ ਗੁਰਵਿੰਦਰ ਸਿੰਘ ਵਾਸੀ ਮੱਲ ਸਿੰਘ ਵਾਲਾ ਨੂੰ ਕਾਬੂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਪਟਿਆਲਾ ‘ਚ ਤਾਇਨਾਤ ਹੈ