Fatal attack on NRI family:- ਮਾਮਲਾ ਅੰਮ੍ਰਿਤਸਰ ਦੇ ਦਬੁਰਜੀ ਤੋ ਸਾਹਮਣੇ ਆਇਆ ਹੈ ਜਿਥੇ ਇਕ ਐਨ.ਆਰ.ਆਈ ਦੇ ਪਰਿਵਾਰ ਤੇ ਹੋਏ ਜਾਨਲੇਵਾ ਹਮਲੇ ਤੋ ਬਾਦ ਐਨ ਆਰ ਆਈ ਵੱਲੋਂ ਵਿਦੇਸ਼ ਤੋ ਵੀਡੀਓ ਰਾਹੀ NRI ਮੰਤਰੀ ਅਤੇ ਪੰਜਾਬ ਸਰਕਾਰ ਕੌਲੌ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ
ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਇਸ ਮੌਕੇ ਗਲਬਾਤ ਕਰਦੀਆ ਪੀੜੀਤ ਪਰਿਵਾਰ ਦੇ ਮੈਬਰਾ ਨੇ ਦੱਸਿਆ ਕਿ ਸਾਡੇ ਰਿਸ਼ਤੇਦਾਰ ਦੇ ਮੁੰਡੇ ਵਲੋ ਆਪਣੇ ਅਣਪਛਾਤੇ ਸਾਥੀਆ ਨਾਲ ਮਿਲ ਕੇ ਘਰ ਦੇ ਉਪਰ ਜਾਨਲੇਵਾ ਹਮਲਾ ਕੀਤਾ ਹੈ ਅਤੇ ਮੌਕੇ ਦੀ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋਈ ਹੈ ਅਤੇ ਇਸ ਘਟਨਾ ਤੋਂ ਬਾਦ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀਆ ਮਿਲ ਰਹੀਆ ਹਨ ਅਤੇ ਪਰਿਵਾਰ ਸਦਮੇ ਵਿਚ ਹੈ ਜਿਸਨੂੰ ਲੈ ਕੇ ਪਰਿਵਾਰ ਵਲੋ ਪੁਲਿਸ ਵਲੋ ਵੀ ਕੋਈ ਕਾਰਵਾਈ ਨਾ ਕਰਨ ਦੇ ਦੌਸ਼ ਲਾਏ ਹਨ ਅਤੇ ਇਨਸਾਫ ਦੀ ਮੰਗ ਕਰਦਿਆ ਆਰੋਪਿਆ ਦੀ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ ਵਿਦੇਸ਼ ਵਿਚ ਬੈਠੇ ਐਨ ਆਰ ਆਈ ਪਰਿਵਾਰ ਦੇ ਮੁਖੀ ਵਲੋ ਇਕ ਵੀਡੀਓ ਰਾਹੀ ਪੰਜਾਬ ਦੇ ਐਨ ਆਰ ਆਈ ਮੰਤਰੀ ਅਤੇ ਪੰਜਾਬ ਸਰਕਾਰ ਕੌਲੋ ਇਨਸ਼ਾਫ ਦੀ ਗੁਹਾਰ ਲਗਾਈ ਹੈ।ਅਤੇ ਉਸਨੇ ਕਿਹਾ ਕਿ ਉਹ ਵਿਦੇਸ਼ ਵਿਚ ਰਹਿੰਦਾ ਹੈ ਅਤੇ ਮਗਰੋ ਪਰਿਵਾਰ ਇਕੱਲਾ ਹੈ ਅਤੇ ਜਾਨਲੇਵਾ ਹਮਲਾ ਹੋ ਰਿਹਾ ਹੈ ਕ੍ਰਿਪਾ ਸਰਕਾਰ ਧਿਆਨ ਦੇਵੇ।