GST Collection Report: ਅਪ੍ਰੈਲ ਦੇ ਮਹੀਨੇ ਦੌਰਾਨ GST ਕਲੈਕਸ਼ਨ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਅਪ੍ਰੈਲ ਵਿੱਚ GST ਕਲੈਕਸ਼ਨ ਸਾਲ-ਦਰ-ਸਾਲ 12.6 ਪ੍ਰਤੀਸ਼ਤ ਵਧਕੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ ਹੈ।
ਮਨਵੀਰ ਰੰਧਾਵਾ ਦੀ ਰਿਪੋਰਟ
Punjab GST Collection, April 2025: ਵਿੱਤੀ ਸਾਲ 2025-26 ਦੇ ਪਹਿਲੇ ਮਹੀਨੇ ਹੀ ਪੰਜਾਬ ਸਰਕਾਰ ਨੇ ਜੀਐਸਟੀ ਕੁਲੈਕਸ਼ਨ ਵਿੱਚ ਇਤਿਹਾਸ ਰੱਚ ਦਿੱਤਾ ਹੈ। ਅਪ੍ਰੈਲ ਮਹੀਨੇ ਵਿੱਚ ਪੰਜਾਬ ਵਿੱਚ ਜੀਐਸਟੀ ਕੁਲੈਕਸ਼ਨ ਨੇ ਰਿਕਾਰਡ ਕਾਇਮ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਅਪ੍ਰੈਲ 2025 ਵਿੱਚ ਪੰਜਾਬ ਸਰਕਾਰ ਨੇ 2654 ਕਰੋੜ ਰੁਪਏ ਦਾ ਜੀਐਸਟੀ ਕੁਲੈਕਸ਼ਨ ਕੀਤਾ ਹੈ।
ਇਹ ਪੰਜਾਬ ਦੇ ਇਤਿਹਾਸ ਵਿੱਚ ਕਿਸੇ ਵੀ ਮਹੀਨੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਕੁਲੈਕਸ਼ਨ ਹੈ। ਦੱਸ ਦਈਏ ਕਿ ਅਪ੍ਰੈਲ 2024 (2216 ਕਰੋੜ) ਦੇ ਮੁਕਾਬਲੇ, ਅਪ੍ਰੈਲ 2025 ਵਿੱਚ ਜੀਐਸਟੀ ਕੁਲੈਕਸ਼ਨ ਵਿੱਚ 438 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਜੋ ਪਿਛਲੇ ਸਾਲ ਦੇ ਮੁਕਾਬਲੇ ਜੀਐਸਟੀ ਕੁਲੈਕਸ਼ਨ ਵਿੱਚ 19.77% ਵਾਧਾ ਹੈ।
ਨਾਲ ਹੀ ਦੱਸ ਦਈਏ ਕਿ ਮਾਰਚ 2025 (2027 ਕਰੋੜ) ਦੇ ਮੁਕਾਬਲੇ, ਅਪ੍ਰੈਲ 2025 ਵਿੱਚ ਕੁਲੈਕਸ਼ਨ ਵਿੱਚ 627 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇੱਕ ਮਹੀਨੇ ਵਿੱਚ 30.93% ਵਾਧਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਆਈ ਹੈ।
ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਲਈ ਖੁਸ਼ਖਬਰੀ ਆਈ ਹੈ। ਅਪ੍ਰੈਲ ਦੇ ਮਹੀਨੇ ਦੌਰਾਨ GST ਕਲੈਕਸ਼ਨ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਅਪ੍ਰੈਲ ਵਿੱਚ GST ਕਲੈਕਸ਼ਨ ਸਾਲ-ਦਰ-ਸਾਲ 12.6 ਪ੍ਰਤੀਸ਼ਤ ਵਧਕੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ ਹੈ।
ਕਦੋਂ ਲਾਗੂ ਕੀਤਾ ਗਿਆ ਸੀ GST ?
ਦੱਸ ਦੇਈਏ ਕਿ ਦੇਸ਼ ਵਿੱਚ GST 1 ਜੁਲਾਈ 2017 ਨੂੰ ਲਾਗੂ ਕੀਤਾ ਗਿਆ ਸੀ। ਵਸਤੂਆਂ ਅਤੇ ਸੇਵਾਵਾਂ ਟੈਕਸ (GST) ਭਾਰਤ ਵਿੱਚ ਵਸਤੂਆਂ ਅਤੇ ਸੇਵਾਵਾਂ ਦੇ ਨਿਰਮਾਣ, ਵਿਕਰੀ ਅਤੇ ਖਪਤ ‘ਤੇ ਇੱਕ ਅਸਿੱਧਾ ਟੈਕਸ ਹੈ। GST ਦੀਆਂ 4 ਕਿਸਮਾਂ ਹਨ, ਜਿਸ ਵਿੱਚ CGST, SGST, UTGST ਅਤੇ IGST ਸ਼ਾਮਲ ਹਨ। ਕਈ ਵਾਰ ਸੈੱਸ ਵੀ ਲਗਾਇਆ ਜਾਂਦਾ ਹੈ।
ਭਾਰਤ ਵਿੱਚ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ਲਈ GST ਦਰਾਂ ਨੂੰ 4 ਸਲੈਬਾਂ ਵਿੱਚ ਵੰਡਿਆ ਗਿਆ ਹੈ, 5% GST, 12% GST, 18% GST ਅਤੇ 28% GST। ਦੇਸ਼ ਵਿੱਚ GST ਲਾਗੂ ਹੋਣ ਤੋਂ ਬਾਅਦ, GST ਕੌਂਸਲ ਨੇ ਕਈ ਵਾਰ ਵੱਖ-ਵੱਖ ਉਤਪਾਦਾਂ ਲਈ GST ਦਰਾਂ ਨੂੰ ਸੋਧਿਆ ਹੈ।