Drug addiction of a young person:ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਨੌਜਵਾਨ ਦੀ ਨਸ਼ੇ ਦੀ ਆਦਤ ਇਸ ਹੱਦ ਤੱਕ ਪਹੁੰਚ ਗਈ ਕਿ ਨਸ਼ੇ ਦੇ ਆਦੀ ਨੌਜਵਾਨ ਨੇ ਆਪਣੇ 8 ਏਕੜ ਜ਼ਮੀਨ ਸਮੇਤ ਘਰ ਦਾ ਸਾਰਾ ਸਮਾਨ ਵੇਚ ਦਿੱਤਾ। ਗੱਲ ਇਥੇ ਹੀ ਨਹੀਂ ਮੁੱਕਦੀ ਜਾਣਕਾਰੀ ਮੁਤਾਬਿਕ ਇਹ ਨੌਜਵਾਨ ਚੋਰੀ ਅਤੇ ਡਕੈਤੀ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਲੱਗ ਪਿਆ। ਸਮਾਨ ਵੇਚ ਕੇ ਨੌਜਵਾਨ ਆਪਣੇ ਨਸ਼ੇ ਦੀ ਲਗੀ ਲਤ ਨੂੰ ਪੂਰ ਕਰਦਾ ਸੀ। ਆਖ਼ਿਰਕਾਰ ਦੁਕਾਨ ਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਸਮੇਂ ਦੁਕਾਨਦਾਰ ਨੇ ਲਗੇ ਸੀ.ਸੀ.ਟੀਵੀ ਕੈਮਰੇ ਦੀ ਮੱਦਦ ਨਾਲ ਇਸ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।
ਦੱਸਣਯੋਗ ਹੈ ਕਿ ਮੁਕਤਸਰ ਸਾਹਿਬ ਦੇ ਰਾਮ ਬਾੜਾ ਬਜਾਰ ਵਿੱਚ ਦੋ ਨੌਜਵਾਨ ਕੱਪੜਿਆਂ ਵਾਲੀ ਦੁਕਾਨ ਤੋਂ ਕੁਝ ਦਿਨ ਪਹਿਲਾਂ ਕੱਪੜੇ ਚੋਰੀ ਕਰਕੇ ਫਰਾਰ ਹੋ ਗਏ ਸਨ। ਇਹ ਘਟਨਾ ਸਾਰੀ CCTV ਵਿੱਚ ਵੀ ਕੈਦ ਹੋ ਗਈ ਸੀ । ਜਦੋਂ ਫਿਰ ਮਾਰਕੀਟ ਦੇ ਵਿੱਚ ਆਏ ਤਾਂ ਦੁਕਾਨਦਾਰ ਦੀ ਬੇਟੀ ਨੇ ਉਹਨਾਂ ਨੂੰ ਪਹਿਚਾਣ ਲਿਆ ਤੇ ਦੂਸਰੇ ਦੁਕਾਨਦਾਰਾਂ ਦੀ ਸਹਾਇਤਾ ਲੈ ਕੇ ਉਹਨਾਂ ਨੂੰ ਕਾਬੂ ਕਰ ਲਿਆ ਮੋਕੇ ਤੇ ਲੋਕਾਂ ਵਲੋਂ ਜਦੋਂ ਵੀਡੀਓ ਬਣਾ ਉਸ ਕੋਲੋ ਪੁੱਛਗਿੱਛ ਕੀਤੀ ਤਾਂ ਉਸਨੇ ਦਸਿਆ ਕੀ ਨਸ਼ੇ ਨੇ ਉਸਦੀ 8 ਕਿਲੇ ਜਮੀਨਅਤੇ ਘਰ ਦਾ ਸਾਰਾ ਸਮਾਨ ਵਿਕਾ ਦਿਤਾ। ਹੁਣ ਉਹ ਨਸ਼ੇ ਦੀ ਪੂਰਤੀ ਲਈ ਚੋਰੀ ਕਰਨ ਲਗਾ ਹੈ। ਮੌਕੇ ਤੇ ਦੁਕਾਨਦਾਰਾਂ ਨੇ ਪੁਲਿਸ ਨੂੰ ਜਾਣਕਾਰੀ ਦਿਤੀ ਗਈ। ਫਿਲਹਾਲ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।