Kangana Ranaut angry at Pakistan: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਦੇ ਵਿਚਕਾਰ, ਅਦਾਕਾਰਾ ਅਤੇ ਭਾਜਪਾ ਨੇਤਾ ਕੰਗਨਾ ਰਣੌਤ ਨੇ ਪਾਕਿਸਤਾਨ ‘ਤੇ ਵਰ੍ਹਿਆ ਹੈ। ਅਦਾਕਾਰਾ ਨੇ ਪੋਸਟ ਵਿੱਚ ਪਾਕਿਸਤਾਨ ਨੂੰ ਕਾਕਰੋਚ ਕਿਹਾ ਹੈ।
India-Pakistan Conflict: ਬਾਲੀਵੁੱਡ ਐਕਟਰਸ ਤੇ ਭਾਜਪਾ ਸਾਂਸਦ ਕੰਗਨਾ ਰਣੌਤ ਇੱਕ ਵਾਰ ਫਿਰ ਆਪਣੇ ਤਿੱਖੇ ਰਾਜਨੀਤਿਕ ਬਿਆਨ ਲਈ ਸੁਰਖੀਆਂ ‘ਚ ਆ ਗਈ ਹੈ। ਕਿਉਂਕਿ ਪੂਰਾ ਦੇਸ਼ ਇਸ ਸਮੇਂ ਯੁੱਧ ਵਰਗੇ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ। ਭਾਰਤ ਸਰਹੱਦ ‘ਤੇ ਪਾਕਿਸਤਾਨ ਦੀਆਂ ਛੋਟੀਆਂ-ਮੋਟੀਆਂ ਹਰਕਤਾਂ ਦਾ ਜਵਾਬ ਦੇ ਰਿਹਾ ਹੈ। ਇਸ ਦੌਰਾਨ, ਕੰਗਨਾ ਇੱਕ ਵਾਰ ਫਿਰ ਪਾਕਿਸਤਾਨ ‘ਤੇ ਭੜਕਦੀ ਨਜ਼ਰ ਆ ਰਹੀ ਹੈ। ਇਸ ਵਾਰ ਉਸਨੇ ਬਿਨਾਂ ਕਿਸੇ ਝਿਜਕ ਦੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਇੱਕ ਵੱਡਾ ਬਿਆਨ ਦਿੱਤਾ।
ਪਾਕਿਸਤਾਨ ‘ਤੇ ਕੰਗਰਨਾ ਦੀ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿੱਥੇ ਬਹੁਤ ਸਾਰੇ ਲੋਕ ਉਸਦਾ ਸਮਰਥਨ ਕਰ ਰਹੇ ਹਨ ਅਤੇ ਉਸਦੀ ਸ਼ਲਾਘਾ ਵੀ ਕਰ ਰਹੇ ਹਨ। ਕੰਗਨਾ ਹਮੇਸ਼ਾ ਆਪਣੇ ਸਪੱਸ਼ਟ ਬਿਆਨਾਂ ਲਈ ਜਾਣੀ ਜਾਂਦੀ ਹੈ ਅਤੇ ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਵਿਚਕਾਰ, ਉਸਨੇ ਇੱਕ ਵਾਰ ਫਿਰ ਪਾਕਿਸਤਾਨ ਝਾੜ ਪਾਈ ਹੈ। ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਪਾਕਿਸਤਾਨ ਨੂੰ ‘ਅੱਤਵਾਦੀਆਂ ਨਾਲ ਭਰਿਆ ਇੱਕ ਭੈੜਾ ਦੇਸ਼’ ਦੱਸਿਆ।

ਕੰਗਨਾ ਨੇ WION ਨਿਊਜ਼ ਦੀ ਇੱਕ ਰਿਪੋਰਟ ਨੂੰ ਸ਼ੇਅਰ ਕਰਦੇ ਹੋਏ ਪੋਸਟ ਕੀਤੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਪਾਕਿਸਤਾਨ ਨੂੰ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਸੰਬੰਧ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਸ ਹਮਲੇ ਵਿੱਚ 26 ਮਾਸੂਮ ਸੈਲਾਨੀਆਂ ਦੀ ਮੌਤ ਹੋਈ। ਇਸ ਰਿਪੋਰਟ ਦੇ ਨਾਲ, ਕੰਗਨਾ ਨੇ ਲਿਖਿਆ, ‘ਬਲਡੀ ਕਾਕਰੋਚ… ਇੱਕ ਸਸਤਾ, ਡਰਾਉਣਾ, ਅੱਤਵਾਦੀਆਂ ਨਾਲ ਭਰਿਆ ਦੇਸ਼… ਜਿਸਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਣਾ ਚਾਹੀਦਾ ਹੈ’।
ਕੰਗਨਾ ਲਗਾਤਾਰ ਕਰ ਰਹੀ ਭਾਰਤੀ ਫੌਜੀ ਕਾਰਵਾਈ ਦਾ ਸਮਰਥਨ
ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੰਗਨਾ ਨੇ ਭਾਰਤ ਦੀ ਫੌਜੀ ਪ੍ਰਤੀਕਿਰਿਆ ਦਾ ਸਮਰਥਨ ਕੀਤਾ ਹੈ। ਇਸ ਤੋਂ ਪਹਿਲਾਂ, ਉਸਨੇ ਅੰਮ੍ਰਿਤਸਰ ਦੇ ਨੇੜੇ ਤੋਂ ਇੱਕ ਵੀਡੀਓ ਸਾਂਝਾ ਕੀਤਾ ਸੀ, ਜਿਸ ਵਿੱਚ ਭਾਰਤੀ S-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਸ਼ਲਾਘਾ ਕੀਤੀ ਗਈ। ਇੱਕ ਹੋਰ ਪੋਸਟ ਵਿੱਚ, ਉਸਨੇ ਜੰਮੂ ਦੇ ਲੋਕਾਂ ਨੂੰ ਮਜ਼ਬੂਤ ਰਹਿਣ ਦੀ ਅਪੀਲ ਕੀਤੀ। ਉਸਨੇ ਪੋਸਟ ਵਿੱਚ ਲਿਖਿਆ, “ਜੰਮੂ ਨਿਸ਼ਾਨੇ ‘ਤੇ! ਭਾਰਤੀ ਹਵਾਈ ਰੱਖਿਆ ਨੇ ਜੰਮੂ ਵਿੱਚ ਪਾਕਿਸਤਾਨੀ ਡਰੋਨ ਨੂੰ ਤਬਾਹ ਕਰ ਦਿੱਤਾ। ਜੰਮੂ ਮਜ਼ਬੂਤ ਰਹੋ।”